ਮੋਦੀ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਜਾਣਗੇ ਰਾਫੇਲ ਦੇ ਦਲਾਲ ਬਣ ਕੇ: ਸਿੱਧੂ

05/16/2019 12:42:05 PM

ਨਵੀਂ ਦਿੱਲੀ—ਕ੍ਰਿਕੇਟ ਤੋਂ ਨੇਤਾ ਬਣੇ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਸਿੱਧੂ ਨੇ ਰਾਫੇਲ ਡੀਲ 'ਤੇ ਪੀ. ਐੱਮ. ਮੋਦੀ ਨੂੰ ਬਹਿਸ ਦੇ ਲਈ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ 2014 'ਚ ਨਰਿੰਦਰ ਮੋਦੀ ਗੰਗਾ ਦੇ ਲਾਲ ਬਣ ਕੇ ਆਏ ਸੀ ਪਰ 2019 'ਚ ਰਾਫੇਲ ਦੇ ਦਲਾਲ ਬਣ ਕੇ ਜਾਣਗੇ।

ਪੰਜਾਬ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਤੋਂ ਪੁੱਛਣਾ ਚਾਹੁੰਦਾ ਹਾਂ ਕੀ ਉਨ੍ਹਾਂ ਨੇ ਰਾਫੇਲ ਤੋਂ ਫਾਇਦਾ ਲਿਆ ਹੈ ਜਾਂ ਨਹੀਂ। ਸਿੱਧੂ ਨੇ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਮੇਰੇ ਨਾਲ ਪੂਰੇ ਦੇਸ਼ 'ਚ ਕਿਤੇ ਵੀ ਬਹਿਸ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ 'ਤੇ ਰਾਹੁਲ ਗਾਂਧੀ ਤੋਪ ਹੈ ਤਾਂ ਮੈਂ ਵੀ ਏ. ਕੇ 47 ਹਾਂ। ਇਸ ਦੇ ਨਾਲ ਹੀ ਸਿੱਧੂ ਨੇ ਇੱਕ ਹੋਰ ਤੰਜ ਕਸਦੇ ਹੋਏ ਕਿਹਾ, ''ਪੀ. ਐੱਮ. ਮੋਦੀ ਨਾਲ 'ਨਾ ਖਾਊਗਾ ਨਾ ਖਾਣ ਦੇਵਾਂਗਾ' 'ਤੇ ਬਹਿਸ ਕਰਨ ਲਈ ਤਿਆਰ ਬਰ ਤਿਆਰ ਹਾਂ ਪਰ ਜੇਕਰ ਮੈਂ ਇਸ ਬਹਿਸ ਦੌਰਾਨ ਹਾਰ ਗਿਆ ਤਾਂ ਰਾਜਨੀਤੀ ਛੱਡਣ ਨੂੰ ਤਿਆਰ ਹਾਂ।''

PunjabKesari

ਦੱਸ ਦੇਈਏ ਕਿ ਲੋਕ ਸਭਾ ਦੇ ਆਖਰੀ ਪੜਾਅ 'ਤੇ 19 ਮਈ ਨੂੰ ਹਿਮਾਚਲ ਪ੍ਰਦੇਸ਼ ਦੀਆਂ ਸੀਟਾਂ 'ਤੇ ਚੋਣਾਂ ਹੋਣਗੀਆਂ। 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।


Iqbalkaur

Content Editor

Related News