ਨਵੀ ਮੁੰਬਈ ਹਵਾਈ ਅੱਡੇ ਦਾ ਨਾਂ ਬਾਲ ਠਾਕਰੇ ਦੇ ਨਾਂ ’ਤੇ ਰੱਖਿਆ ਜਾਵੇਗਾ

06/11/2021 4:02:19 AM

ਮੁੰਬਈ - ਨਵੀ ਮੁੰਬਈ ਅੰਤਰਰਾਸ਼ਟਰੀ ਹਵਾ ਈ ਅੱਡੇ ਦਾ ਨਾਂ ਸ਼ਿਵ ਸੈਨਾ ਦੇ ਸੰਸਥਾਪਕ ਸਵਰਗੀ ਬਾਲ ਠਾਕਰੇ ਦੇ ਨਾਂ ’ਤੇ ਰੱਖਿਆ ਜਾਵੇਗਾ, ਜੋ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਪਿਤਾ ਹਨ। ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਬਾਰੇ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਆਨਲਾਈਨ ਡਿਲੀਵਰੀ ਕਰਣ ਵਾਲੇ ਏਜੰਟਾਂ ਨੂੰ ਪਹਿਲ ਦੇ ਆਧਾਰ 'ਤੇ ਲੱਗੇਗੀ ਕੋਰੋਨਾ ਵੈਕਸੀਨ

ਨਵੀ ਮੁੰਬਈ ਵਿੱਚ ਹਵਾਈ ਅੱਡਾ ਬਣਨ ਤੋਂ ਬਾਅਦ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦਬਾਅ ਘੱਟ ਹੋਣ ਦੀ ਉਮੀਦ ਹੈ। ਕੁਝ ਸਥਾਨਕ ਨੇਤਾਵਾਂ ਨੇ ਮੰਗ ਕੀਤੀ ਸੀ ਕਿ ਨਵੇਂ ਹਵਾਈ ਅੱਡੇ ਦਾ ਨਾਂ ਕਿਸਾਨ ਨੇਤਾ ਸਵਰਗੀ ਡੀ. ਬੀ. ਪਾਟਿਲ ਦੇ ਨਾਂ ’ਤੇ ਰੱਖਿਆ ਜਾਏ। ਏਕਨਾਥ ਸ਼ਿੰਦੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਡੀ. ਬੀ. ਪਾਟਿਲ ਐਕਸ਼ਨ ਸਮਿਤੀ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਹੋਰ ਪਰਿਯੋਜਨਾ ਦਾ ਨਾਂ ਕਿਸਾਨ ਨੇਤਾ ਦੇ ਨਾਂ ’ਤੇ ਰੱਖਿਆ ਜਾਏਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News