ਨੈਸ਼ਨਲ ਸਟਾਕ ਐਕਸਚੇਂਜ ਨੇ ਬਣਾਇਆ ਵਰਲਡ ਰਿਕਾਰਡ, 1 ਦਿਨ ’ਚ ਹੋਏ 1971 ਕਰੋੜ ਟ੍ਰਾਂਜ਼ੈਕਸ਼ਨ
Thursday, Jun 06, 2024 - 11:24 AM (IST)
ਮੁੰਬਈ (ਇੰਟ.) – ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਬੁੱਧਵਾਰ 5 ਜੂਨ ਨੂੰ ਇਕ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ। ਐੱਨ. ਐੱਸ. ਈ. ’ਤੇ ਅੱਜ 1971 ਕਰੋੜ ਟ੍ਰਾਂਜ਼ੈਕਸ਼ਨ ਹੋਏ, ਜੋ ਦੁਨੀਆ ਦੇ ਕਿਸੇ ਵੀ ਸਟਾਕ ਐਕਸਚੇਂਜ ’ਤੇ ਇਕ ਦਿਨ ’ਚ ਹੋਏ ਹੁਣ ਤੱਕ ਦੇ ਸਭ ਤੋਂ ਵੱਧ ਟ੍ਰਾਂਜ਼ੈਕਸ਼ਨ ਹਨ। ਐੱਨ. ਐੱਸ. ਈ. ਦੇ ਸੀ. ਈ. ਓ. ਆਸ਼ੀਸ਼ ਚੌਹਾਨ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : LokSabha Election : ਕੰਗਨਾ ਰਣੌਤ ਨੇ ਦਰਜ ਕੀਤੀ ਵੱਡੀ ਜਿੱਤ, ਕਾਂਗਰਸ ਉਮੀਦਵਾਰ ਨੂੰ 74755 ਵੋਟਾਂ ਨਾਲ ਹਰਾਇਆ
ਆਸ਼ੀਸ਼ ਚੌਹਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ,‘ਐੱਨ. ਐੱਸ. ਈ. ਨੇ ਅੱਜ 6 ਘੰਟੇ ਅਤੇ 15 ਮਿੰਟਾਂ (ਸਵੇਰੇ 9.15 ਤੋਂ ਦੁਪਹਿਰ 3.30 ਵਜੇ) ਦੇ ਕਾਰੋਬਾਰ ’ਚ ਇਕ ਦਿਨ ’ਚ ਹੁਣ ਤੱਕ ਦਾ ਸਭ ਤੋਂ ਵੱਧ ਟ੍ਰਾਂਜ਼ੈਕਸ਼ਨ ਸੰਭਾਲਿਆ, ਜੋ ਇਕ ਨਵਾਂ ਵਿਸ਼ਵ ਰਿਕਾਰਡ ਹੈ।’
ਇਹ ਵੀ ਪੜ੍ਹੋ : NOTA ਨੇ ਤੋੜਿਆ ਆਪਣਾ ਹੁਣ ਤੱਕ ਦਾ ਰਿਕਾਰਡ , ਇੰਦੌਰ 'ਚ ਮਿਲੀਆਂ 1 ਲੱਖ ਤੋਂ ਵੱਧ ਵੋਟਾਂ
10 ਜੂਨ ਨੂੰ ਲਾਗੂ ਹੋਣ ਵਾਲਾ ਹੈ ਟਿਕ ਸਾਈਜ਼ ਦਾ ਨਵਾਂ ਨਿਯਮ
ਪਿਛਲੇ ਮਹੀਨੇ 27 ਮਈ ਨੂੰ ਹੀ ਐੱਨ. ਐੱਸ. ਈ. ਨੇ 250 ਰੁਪਏ ਪ੍ਰਤੀ ਸ਼ੇਅਰ ਦੀ ਟ੍ਰੇਡਿੰਗ ਪ੍ਰਾਈਜ਼ ਨਾਲ ਹੇਠਾਂ ਦੇ ਸਾਰੇ ਸ਼ੇਅਰਾਂ ਲਈ ਟਿਕ ਸਾਈਜ਼ 5 ਪੈਸੇ ਤੋਂ ਘਟਾ ਕੇ 1 ਪੈਸਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਸਟਾਕ ਬ੍ਰੋਕਰਾਂ ਨੇ ਵੀ ਐੱਨ. ਐੱਸ. ਈ. ਦੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਬਦਲਾਅ ਨਾਲ ਨਕਦੀ ਅਤੇ ਪ੍ਰਾਈਜ਼ ਡਿਸਕਵਰੀ ’ਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਲਾਗਤ ਘਟੇਗੀ ਅਤੇ ਟ੍ਰੇਡਿੰਗ ਵਾਲਿਊਮ ’ਚ ਵੀ ਮਜ਼ਬੂਤੀ ਆਏਗੀ।
ਇਹ ਵੀ ਪੜ੍ਹੋ : ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ
ਦੱਸ ਦੇਈਏ ਕਿ ਇਹ ਨਿਯਮ 10 ਜੂਨ ਤੋਂ ਲਾਗੂ ਹੋਣ ਵਾਲਾ ਹੈ। ਟਿਕ ਸਾਈਜ਼ ਦਾ ਮਤਲਬ ਕੀਮਤ ਦੀ ਘੱਟੋ-ਘੱਟ ਸੰਭਾਵੀ ਚਾਲ ਹੁੰਦਾ ਹੈ ਭਾਵ ਇਹ ਕਿਸੇ ਸ਼ੇਅਰ ਦੀ ਕੀਮਤ ’ਚ ਘੱਟੋ-ਘੱਟ ਸੰਭਾਵੀ ਗਿਰਾਵਟ ਜਾਂ ਵਾਧੇ ਨੂੰ ਦੱਸਦਾ ਹੈ।
ਇਹ ਵੀ ਪੜ੍ਹੋ : ਗੁਜਰਾਤ ਤੋਂ ਅਮਿਤ ਸ਼ਾਹ ਦੀ ਬੰਪਰ ਜਿੱਤ, ਕਾਂਗਰਸ ਦੀ ਸੋਨਲ ਪਟੇਲ ਨੂੰ 744716 ਵੋਟਾਂ ਨਾਲ ਹਰਾਇਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8