ਮਦਰਸਿਆਂ ''ਚੋਂ ਗੋਡਸੇ ਅਤੇ ਪ੍ਰਗਿਆ ਠਾਕੁਰ ਵਰਗੇ ਲੋਕ ਨਹੀਂ ਨਿਲਕਦੇ : ਆਜ਼ਮ ਖਾਨ

6/12/2019 1:32:26 PM

ਰਾਮਪੁਰ— ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਨੇ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਕਿ ਮਦਰਸਿਆਂ 'ਚੋਂ ਨਾਥੂਰਾਮ ਗੋਡਸੇ ਜਾਂ ਫਿਰ ਪ੍ਰਗਿਆ ਸਿੰਘ ਠਾਕੁਰ ਵਰਗੇ ਲੋਕ ਨਹੀਂ ਨਿਕਲਦੇ। ਮਦਰਸਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਦੀ ਪੀ.ਐੱਮ. ਮੋਦੀ ਦੀ ਯੋਜਨਾ ਨੂੰ ਲੈ ਕੇ ਪੁੱਛੇ ਜਾਣ 'ਤੇ ਆਜ਼ਮ ਖਾਨ ਨੇ ਇਹ ਬਿਆਨ ਦਿੱਤਾ। ਵਿਵਾਦਪੂਰਨ ਬਿਆਨਾਂ ਨਾਲ ਚਰਚਾ 'ਚ ਰਹਿਣ ਵਾਲੇ ਆਜ਼ਮ ਨੇ ਕਿਹਾ,''ਮਦਰਸਿਆਂ ਤੋਂ ਨਾਥੂਰਾਮ ਗੋਡਸੇ ਵਰਗੇ ਸੁਭਾਅ ਵਾਲੇ ਜਾਂ ਫਿਰ ਪ੍ਰਗਿਆ ਸਿੰਘ ਠਾਕੁਰ ਵਰੇਗ ਵਿਅਕਤੀਤੱਵ ਵਾਲੇ ਲੋਕ ਨਹੀਂ ਨਿਕਲਦੇ। ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਜਾਣਾ ਚਾਹੀਦਾ ਹੈ ਕਿ ਨਾਥੂਰਾਮ ਦੇ ਵਿਚਾਰਾਂ ਨੂੰ ਜੋ ਫੈਲਾ ਰਹੇ ਹਨ, ਉਹ ਲੋਕਤੰਤਰ ਦੇ ਦੁਸ਼ਮਣ ਹਨ। ਜੋ ਅੱਤਵਾਦੀ ਗਤੀਵਿਧੀਆਂ ਦੇ ਦੋਸ਼ ਹਨ, ਉਨ੍ਹਾਂ ਨੂੰ ਸਨਮਾਨ ਨਹੀਂ ਦਿੱਤਾ ਜਾਵੇਗਾ।''

ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ 'ਚ ਦੋਸ਼ ਝੱਲ ਰਹੀ ਪ੍ਰਗਿਆ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ। ਇਸ ਦੌਰਾਨ ਉਨ੍ਹਾਂ ਨੇ ਪਿਛਲੇ ਮਹੀਨੇ ਹੋਈਆਂ ਆਮ ਚੋਣਾਂ 'ਚ ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੇ ਸਿੰਘ ਨੂੰ ਹਰਾਇਆ ਸੀ। ਆਪਣੇ ਚੋਣ ਪ੍ਰਚਾਰ ਦੌਰਾਨ ਪ੍ਰਗਿਆ ਨੇ ਮਹਾਤਮਾ ਗਾਂਧੀ ਦੀ 1948 'ਚ ਕਤਲ ਕਰਨ ਵਾਲੇ ਨਾਥੂਰਾਮ ਗੋਡਸੇ ਨੂੰ 'ਦੇਸ਼ ਭਗਤ' ਕਰਾਰ ਦਿੱਤਾ ਸੀ। ਇਸ 'ਤੇ ਕਾਫ਼ੀ ਵਿਵਾਦ ਹੋਇਆ ਸੀ। 

ਆਜ਼ਮ ਖਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਮਦਰਸਿਆਂ ਨੂੰ ਮਦਦ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਇਨ੍ਹਾਂ 'ਚ ਕੁਝ ਸੁਧਾਰ ਕਰਨਾ ਹੋਵੇਗਾ। ਯੂ.ਪੀ. 'ਚ ਸਪਾ ਦੇ ਜਿੱਤ 5 ਸੰਸਦ ਮੈਂਬਰਾਂ 'ਚੋਂ ਇਕ ਆਜ਼ਮ ਖਾਨ ਨੇ ਕਿਹਾ,''ਮਦਰਸਿਆਂ 'ਚ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ। ਇਨ੍ਹਾਂ 'ਚ ਇੰਗਲਿਸ਼, ਹਿੰਦੀ ਅਤੇ ਗਣਿਤ ਵੀ ਪੜ੍ਹਾਇਆ ਜਾਂਦਾ ਹੈ। ਇਹ ਹਮੇਸ਼ਾ ਕੀਤਾ ਜਾਂਦਾ ਰਿਹਾ ਹੈ। ਜੇਕਰ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਜਾਂ ਫਿਰ ਉਨ੍ਹਾਂ ਦੇ ਸਟੈਂਡਰਡ 'ਚ ਸੁਧਾਰ ਕਰੋ। ਮਦਰਸਿਆਂ ਲਈ ਇਮਾਰਤਾਂ ਬਣਾਉਣ, ਫਰਨੀਚਰ ਮੁਹੱੱਈਆ ਕਰਵਾਉਣ ਅਤੇ ਮਿਡ-ਡੇ-ਮੀਲ ਦੇਣ।''


DIsha

Edited By DIsha