37 ਸਾਲ ਪਹਿਲਾਂ ਚੋਰੀ ਹੋਈ ਨਟਰਾਜ ਦੀ ਮੂਰਤੀ ਆਸਟ੍ਰੇਲੀਆ ਤੋਂ ਲਿਆਂਦੀ ਗਈ ਵਾਪਸ

Friday, Sep 13, 2019 - 03:04 PM (IST)

37 ਸਾਲ ਪਹਿਲਾਂ ਚੋਰੀ ਹੋਈ ਨਟਰਾਜ ਦੀ ਮੂਰਤੀ ਆਸਟ੍ਰੇਲੀਆ ਤੋਂ ਲਿਆਂਦੀ ਗਈ ਵਾਪਸ

ਚੇਨਈ— ਤਾਮਿਲਨਾਡੂ ਤੋਂ 37 ਸਾਲ ਪਹਿਲਾਂ ਚੋਰੀ ਕੀਤੀ ਗਈ ਭਗਵਾਨ ਨਟਰਾਜ ਦੀ ਪਿੱਤਲ ਦੀ ਇਕ ਮੂਰਤੀ ਨੂੰ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਤੋਂ ਪੁਲਸ ਦਾ ਵਿਸ਼ੇਸ਼ ਦਲ ਚੇਨਈ ਲੈ ਕੇ ਆਇਆ। ਮੂਰਤੀ ਚੋਰੀ ਦੀ ਜਾਂਚ ਕਰ ਰਹੇ ਵਿਸ਼ੇਸ਼ ਅਧਿਕਾਰੀ ਏ.ਜੀ. ਪੋਨ ਮਣਕਕਾਵੇਲ ਦੀਆਂ ਕੋਸ਼ਿਸ਼ਾਂ ਕਾਰਨ ਮੂਰਤੀ ਨੂੰ ਆਸਟ੍ਰੇਲੀਆ ਤੋਂ ਭਾਰਤ ਲਿਆਂਦਾ ਜਾ ਸਕਿਆ ਹੈ। ਢਾਈ ਫੁੱਟ ਦੀ ਇਸ ਮੂਰਤੀ ਨੂੰ ਸਾਲ 1982 'ਚ ਰਾਜ ਦੇ ਤਿਰੂਨੇਲਵੇਲੀ ਜ਼ਿਲੇ ਦੇ ਕੱਲੀਦੈਈਕੁਰਿਚੀ ਖੇਤਰ ਦੇ ਕੁਲਾਸੇਕਕਰਾਮੁਦਾਯਾਰ ਅਰਮਵਲਾਰਥ ਨਯਾਕੀ ਅੰਮਾਨ ਮੰਦਰ ਤੋਂ ਚੋਰੀ ਕਰ ਕੇ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਸੀ।

ਅਧਿਕਾਰੀਆਂ ਨੇ ਆਸਟ੍ਰੇਲੀਆ ਦੇ ਇਕ ਮਿਊਜ਼ੀਅਮ 'ਚ ਇਸ ਨੂੰ ਲੱਭ ਲੱਭਿਆ ਅਤੇ ਸੰਬੰਧਤ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਸ ਨੂੰ ਦੇਸ਼ ਵਾਪਸ ਲਿਆਂਦਾ ਜਾ ਸਕਿਆ। ਸ਼੍ਰੀ ਪੋਨ ਮਣਕਕਾਵੇਲ ਮੂਰਤੀ ਨੂੰ ਆਸਟ੍ਰੇਲੀਆ ਤੋਂ ਦਿੱਲੀ ਲੈ ਕੇ ਆਏ ਅਤੇ ਉਸ ਤੋਂ ਬਾਅਦ ਤਾਮਿਲਨਾਡੂ ਐਕਸਪ੍ਰੈੱਸ ਚੇਨਈ ਸੈਂਟਰਲ ਰੇਲਵੇ ਸਟੇਸ਼ਨ ਪਹੁੰਚੇ। ਇਸ ਤੋਂ ਬਾਅਦ ਪੁਜਾਰੀਆਂ ਦੇ ਇਕ ਦਲ ਤੋਂ ਇਲਾਵਾ ਸੈਂਕੜੇ ਸ਼ਰਧਾਲੂਆਂ ਨੇ ਮੂਰਤੀ ਦੀ ਵਿਸ਼ੇਸ਼ ਪੂਜਾ ਅਤੇ ਆਰਤੀ ਕੀਤੀ।


author

DIsha

Content Editor

Related News