...ਜਦੋਂ ਇਕ ਧੀ ਦਾ ਸੁਫ਼ਨਾ ਸੁਣ ਕੇ ਭਾਵੁਕ ਹੋਏ PM ਮੋਦੀ, ਨਮ ਅੱਖਾਂ ਨਾਲ ਆਖੀ ਇਹ ਗੱਲ

05/12/2022 3:18:07 PM

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਧੀ ਦਾ ਸੁਫ਼ਨਾ ਸੁਣ ਕੇ ਭਾਵੁਕ ਹੋ ਗਏ। ਕੁੜੀ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਨਮ ਹੋ ਗਈਆਂ। ਵੀਡੀਓ ਕਾਨਫਰੰਸ ਜ਼ਰੀਏ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਭਰੂਚ ’ਚ ‘ਉਤਕਰਸ਼ ਸਮਾਰੋਹ’ ’ਚ ਹਿੱਸਾ ਲਿਆ। ਇਸ ਦੌਰਾਨ ਇਕ ਲਾਭਪਾਤਰੀ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਭਾਵੁਕ ਹੋ ਗਏ। ਦਰਅਸਲ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ’ਚੋਂ ਇਕ ਅਯੂਬ ਪਟੇਲ ਨਾਲ ਪ੍ਰਧਾਨ ਮੰਤਰੀ ਗੱਲ ਕਰ ਰਹੇ ਸਨ।

ਇਹ ਵੀ ਪੜ੍ਹੋ: PM ਮੋਦੀ ਬੋਲੇ- ਨਰਸ ਸਾਡੀ ਧਰਤੀ ਨੂੰ ਸਿਹਤਮੰਦ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ

ਇਸ ਦੌਰਾਨ ਅਯੂਬ ਦੀ ਧੀ ਨੇ ਵੀ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਇੱਛਾ ਜਤਾਈ ਤਾਂ ਪਿਤਾ ਨੇ ਉਸ ਦੇ ਹੱਥ ’ਚ ਮਾਈਕ ਫੜਾ ਦਿੱਤਾ। ਇਸ ’ਤੇ ਪ੍ਰਧਾਨ ਮੰਤਰੀ ਨੇ ਕੁੜੀ ਨੂੰ ਪੁੱਛਿਆ ਕਿ ਬੇਟੀ ਤੇਰਾ ਕੀ ਸੁਫ਼ਨਾ ਹੈ। ਕੁੜੀ ਨੇ ਉੱਤਰ ਦਿੱਤਾ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ, ਇੰਨਾ ਕਹਿੰਦੇ ਹੀ ਉਹ ਰੋਣ ਲੱਗ ਗਈ ਅਤੇ ਮਾਈਕ ਪਿਤਾ ਨੂੰ ਫੜਾ ਦਿੱਤਾ। ਕੁੜੀ ਨੂੰ ਰੋਂਦੇ ਵੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਵੁਕ ਹੋ ਗਏ।

ਇਹ ਵੀ ਪੜ੍ਹੋ: ਦੇਸ਼ਧ੍ਰੋਹ ਕਾਨੂੰਨ ’ਤੇ ਸੁਪਰੀਮ ਕੋਰਟ ਦੀ ਰੋਕ, ਜੇਲ੍ਹ ’ਚ ਬੰਦ ਲੋਕ ਮੰਗ ਸਕਦੇ ਹਨ ਜ਼ਮਾਨਤ

ਪ੍ਰਧਾਨ ਮੰਤਰੀ ਮੋਦੀ ਦੇ ਪਿਤਾ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਤੁਹਾਨੂੰ ਆਪਣੀ ਧੀ ਦਾ ਸੁਫ਼ਨਾ ਪੂਰਾ ਕਰਨ ਲਈ ਕਿਸੇ ਮਦਦ ਦੀ ਲੋੜ ਹੋਵੇ। ਮੈਂ ਤੁਹਾਡੀ ਹਰ ਸੰਭਵ ਮਦਦ ਕਰਾਂਗਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਤੇਰੀ ਜੋ ਸੰਵੇਦਨਾ ਹੈ, ਉਹ ਹੀ ਤੇਰੀ ਤਾਕਤ ਹੈ। ਸਮਾਰੋਹ ’ਚ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਈਮਾਨਦਾਰੀ ਨਾਲ, ਇਕ ਸੰਕਲਪ ਲੈ ਕੇ ਲਾਭਪਾਤਰੀਆਂ ਤੱਕ ਪਹੁੰਚੀ ਹੈ ਤਾਂ ਕਿਨੇ ਸਾਰਥਕ ਨਤੀਜੇ ਮਿਲਦੇ ਹਨ।

ਇਹ ਵੀ ਪੜ੍ਹੋ: 87 ਸਾਲ ਦੀ ਉਮਰ ’ਚ ਓਮ ਪ੍ਰਕਾਸ਼ ਚੌਟਾਲਾ ਦਾ ਕਮਾਲ, ਪਾਸ ਕੀਤੀ 10ਵੀਂ ਤੇ 12ਵੀਂ ਦੀ ਪ੍ਰੀਖਿਆ


Tanu

Content Editor

Related News