PM ਮੋਦੀ ਨੇ ''ਸਟੈਚੂ ਆਫ ਪੀਸ'' ਦਾ ਕੀਤਾ ਉਦਘਾਟਨ

Monday, Nov 16, 2020 - 02:21 PM (IST)

PM ਮੋਦੀ ਨੇ ''ਸਟੈਚੂ ਆਫ ਪੀਸ'' ਦਾ ਕੀਤਾ ਉਦਘਾਟਨ

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜੈਨਾਚਾਰੀਆ ਵਿਜੇ ਵਲੱਭ ਸੁਰਿਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ 'ਤੇ ਉਨ੍ਹਾਂ ਦੇ ਸਨਮਾਨ 'ਚ ਸਥਾਪਤ 'ਸਟੈਚੂ ਆਫ ਪੀਸ' ਦੀ ਉਦਘਾਟਨ ਕੀਤਾ। ਅਸ਼ਟਧਾਤੂ ਨਾਲ ਬਣੀ 151 ਇੰਚ ਉੱਚੀ ਇਹ ਮੂਰਤੀ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਜੇਤਪੁਰਾ ਸਥਿਤ ਵਿਜੇ ਵਲੱਭ ਸਾਧਨਾ ਕੇਂਦਰ 'ਚ ਸਥਾਪਤ ਕੀਤੀ ਗਈ ਹੈ। ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ 'ਸਟੈਚੂ ਆਫ ਪੀਸ' ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਕਿਸਮਤ ਹੈ ਕਿ ਦੇਸ਼ ਨੇ ਉਨ੍ਹਾਂ ਨੂੰ ਗੁਜਰਾਤ ਦੇ ਕੇਵਡੀਆ 'ਚ ਸਰਦਾਰ ਵਲੱਭ ਭਾਈ ਪਟੇਲ ਦੀ ਵਿਸ਼ਵ ਦੀ ਸਭ ਤੋਂ ਉੱਚੀ 'ਸਟੇਚੂ ਆਫ ਯੂਨਿਟੀ' ਦੇ ਉਦਘਾਟਨ ਦਾ ਮੌਕਾ ਦਿੱਤਾ ਅਤੇ ਅੱਜ ਜੈਨਾਚਾਰੀਆ ਵਿਜੇ ਵਲੱਭ ਦੀ 'ਸਟੈਚੂ ਆਫ ਪੀਸ' ਦੇ ਉਦਘਾਟਨ ਦਾ ਮੌਕਾ ਵੀ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਪੂਰੇ ਵਿਸ਼ਵ ਅਤੇ ਮਨੁੱਖਤਾ ਨੂੰ ਸ਼ਾਂਤੀ, ਅਹਿੰਸਾ ਅਤੇ ਬੰਧੁਤੱਵ ਦਾ ਮਾਰਗ ਦਿਖਾਇਆ ਹੈ ਅਤੇ ਇਹ ਉਹ ਸੰਦੇਸ਼ ਹਨ, ਜਿਨ੍ਹਾਂ ਦੀ ਪ੍ਰੇਰਨਾ ਵਿਸ਼ਵ ਨੂੰ ਭਾਰਤ ਤੋਂ ਮਿਲਦੀ ਹੈ।

PunjabKesari

ਇਹ ਵੀ ਪੜ੍ਹੋ : ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਉਨ੍ਹਾਂ ਨੇ ਕਿਹਾ,''ਇਸੇ ਮਾਰਗਦਰਸ਼ਨ ਲਈ ਦੁਨੀਆ ਅੱਜ ਇਕ ਵਾਰ ਫਿਰ ਭਾਰਤ ਵੱਲ ਦੇਖ ਰਹੀ ਹੈ। ਭਾਰਤ ਦਾ ਇਤਿਹਾਸ ਤੁਸੀਂ ਦੇਖੋ ਤਾਂ ਤੁਸੀਂ ਮਹਿਸੂਸ ਕਰੋਗੇ, ਜਦੋਂ ਵੀ ਭਾਰਤ ਨੂੰ ਅੰਦਰੂਨੀ ਪ੍ਰਕਾਸ਼ ਦੀ ਜ਼ਰੂਰਤ ਹੋਈ ਹੈ, ਸੰਤ ਪਰੰਪਰਾ ਤੋਂ ਕੋਈ ਨਾ ਕੋਈ ਸੂਰਜ ਚੜ੍ਹਿਆ ਹੈ। ਕੋਈ ਨਾ ਕੋਈ ਵੱਡਾ ਸੰਤ ਹਰ ਦੌਰ 'ਚ ਸਾਡੇ ਦੇਸ਼ 'ਚ ਰਿਹਾ ਹੈ, ਜਿਸ ਨੇ ਉਸ ਦੌਰ ਨੂੰ ਦੇਖਦੇ ਹੋਏ ਸਮਾਜ ਨੂੰ ਦਿਸ਼ਾ ਦਿੱਤੀ ਹੈ। ਆਚਾਰੀਆ ਵਿਜੇ ਵਲੱਭ ਜੀ ਅਜਿਹੇ ਹੀ ਸੰਤੇ ਸਨ।'' ਸਾਲ 1870 'ਚ ਜਨਮੇ ਵਿਜੇ ਵਲੱਭ ਸੁਰਿਸ਼ਵਰ ਜੀ ਮਹਾਰਾਜ ਨੇ ਭਗਵਾਨ ਮਹਾਵੀਰ ਦੇ ਸੰਦੇਸ਼ ਨਚ ਪ੍ਰਚਾਰਿਤ ਕਰਨ ਲਈ ਨਿਰਸਵਾਰਥ ਭਾਵ ਨਾਲ ਜੈਨ ਸੰਤ ਦੇ ਰੂਪ 'ਚ ਆਪਣਾ ਜੀਵਨ ਬਿਤਾਇਆ। ਉਨ੍ਹਾਂ ਨੇ ਆਮ ਲੋਕਾਂ ਦੀ ਭਲਾਈ ਲਈ, ਸਿੱਖਿਆ ਦੇ ਪ੍ਰਸਾਰ ਲਈ, ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਲਗਾਤਾਰ ਕੰਮ ਕੀਤਾ। ਉਨ੍ਹਾਂ ਨੇ ਕਵਿਤਾਵਾਂ, ਲੇਖਾਂ ਅਤੇ ਭਗਤੀ ਰਚਨਾਵਾਂ ਵਰਗੇ ਪ੍ਰੇਰਕ ਸਾਹਿਤ ਦੀ ਵੀ ਰਚਨਾ ਕੀਤੀ। ਉਨ੍ਹਾਂ ਨੇ ਸੁਤੰਤਰਤਾ ਅੰਦੋਲਨ 'ਚ ਸਰਗਰਮ ਯੋਗਦਾਨ ਦਿੱਤਾ ਅਤੇ ਸਵਦੇਸ਼ੀ ਦਾ ਪ੍ਰਚਾਰ ਕੀਤਾ। ਵਿਜੇ ਵਲੱਭ ਸੁਰਿਸ਼ਵਰ ਜੀ ਮਹਾਰਾਜ ਦੀ ਪ੍ਰੇਰਨਾ ਨਾਲ ਕਈ ਸੂਬਿਆਂ 'ਚ ਸਕੂਲ, ਕਾਲਜ ਅਤੇ ਅਧਿਐਨ ਕੇਂਦਰ ਸਮੇਤ 50 ਤੋਂ ਵੱਧ ਸਿੱਖਿਆ ਸੰਸਥਾਵਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੇ ਸਨਮਾਨ 'ਚ ਸਥਾਪਤ ਕੀਤੀ ਜਾ ਰਹੀ ਇਸ ਮੂਰਤੀ ਨੂੰ ਸ਼ਾਂਤੀ ਮੂਰਤੀ ਨਾਂ ਦਿੱਤਾ ਗਿਆ ਹੈ। ਵਿਜੇ ਵਲੱਭ ਸੁਰਿਸ਼ਵਰ ਜੀ ਮਹਾਰਾਜ ਦਾ ਦਿਹਾਂਤ 1954 'ਚ ਹੋਇਆ ਸੀ।

ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ


author

DIsha

Content Editor

Related News