''ਮਨ ਕੀ ਬਾਤ'' ''ਚ ਮੋਦੀ ਨੇ ਚੁੱਕਿਆ ਇਹ ਮੁੱਦਾ

08/30/2015 3:36:31 PM


ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡੀਓ ''ਤੇ ਪ੍ਰਸਾਰਤ ''ਮਨ ਕੀ ਬਾਤ'' ਪ੍ਰੋਗਰਾਮ ਵਿਚ ਕਿਹਾ ਕਿ ਇਸਲਾਮ ਦਾ ਸਹੀ ਸੰਦੇਸ਼ ਦੁਨੀਆ ''ਚ ਪਹੁੰਚਾਉਣਾ ਹੈ। ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਸਹੀ ਰੂਪ ਵਿਚ ਪੇਸ਼ ਕਰਨ ''ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੂਫੀ ਪਰੰਪਰਾ ''ਚ ਪ੍ਰੇਮ ਜਿਸ ਤਰ੍ਹਾਂ ਪਿਰੋਇਆ ਗਿਆ ਹੈ, ਉਸ ਨਾਲ ਪੂਰੀ ਮਨੁੱਖੀ ਜਾਤ ਨੂੰ ਫਾਇਦਾ ਹੋਵੇਗਾ। ਮੋਦੀ ਨੇ ਕਿਹਾ ਕਿ ਸ਼ਾਇਦ ਦੁਨੀਆ ਨੂੰ ਇਸਲਾਮ ਦੇ ਸਹੀ ਰੂਪ ਨੂੰ ਪਹੁੰਚਾਉਣਾ ਸਭ ਤੋਂ ਵੱਧ ਜ਼ਰੂਰੀ ਹੋ ਗਿਆ। 
ਮੋਦੀ ਨੇ ਗੁਜਰਾਤ ''ਚ ਸ਼ਾਂਤੀ ਬਹਾਲੀ ''ਚ ਯੋਗਦਾਨ ਦੇਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਜ਼ਾਹਰ ਕਰਦਾ ਹਾਂ। ਮੋਦੀ ਨੇ ਕਿਹਾ ਕਿ ਗੁਜਰਾਤ ਵਿਚ ਹਿੰਸਾ ਦੀਆਂ ਘਟਨਾਵਾਂ ਨੇ ਸਾਰੇ ਦੇਸ਼ ਨੂੰ ਬੇਚੈਨ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਗਾਂਧੀ ਅਤੇ ਸਰਦਾਰ ਦੀ ਭੂਮੀ ''ਤੇ ਕੁਝ ਹੋ ਜਾਵੇ ਤਾਂ ਦੇਸ਼ ਨੂੰ ਸਭ ਤੋਂ ਪਹਿਲਾਂ ਸਦਮਾ ਅਤੇ ਦਰਦ ਪਹੁੰਚਦਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News