PM ਮੋਦੀ ਨੇ ''ਪੰਜਾਬ ਕੇਸਰੀ'' ਲਾਲਾ ਲਾਜਪੱਤ ਰਾਏ ਨੂੰ ਕੀਤਾ ਨਮਨ
Thursday, Jan 28, 2021 - 10:03 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਸੈਨਾਨੀ ਲਾਲਾ ਲਾਜਪੱਤ ਰਾਏ ਦੀ ਜਯੰਤੀ 'ਤੇ ਵੀਰਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਟਵੀਟ ਕੀਤਾ,''ਮਹਾਨ ਸੁਤੰਤਰਤਾ ਸੈਨਾਨੀ ਪੰਜਾਬ ਕੇਸਰੀ ਲਾਲਾ ਲਾਜਪੱਤ ਰਾਏ ਨੂੰ ਉਨ੍ਹਾਂ ਦੀ ਜਨਮ-ਜਯੰਤੀ 'ਤੇ ਕੋਟਿ-ਕੋਟਿ ਨਮਨ।'' ਅੱਜ ਹੀ ਦੇ ਦਿਨ 1865 'ਚ ਪੰਜਾਬ 'ਚ ਜਨਮੇ ਲਾਲਾ ਲਾਜਪੱਤ ਰਾਏ ਨੂੰ 'ਪੰਜਾਬ ਕੇਸਰੀ' ਅਤੇ 'ਪੰਜਾਬ ਦੇ ਸ਼ੇਰ' ਦੀ ਉਪਾਧੀ ਮਿਲੀ ਸੀ।
ਭਾਰਤੀ ਸੁਤੰਤਰਤਾ ਸੈਨਾਨੀ ਲਾਲ ਲਾਜਪੱਤ ਰਾਏ ਦਾ ਜਨਮ 28 ਜਨਵਰੀ 1865 ਨੂੰ ਵੰਡ ਤੋਂ ਪਹਿਲਾਂ ਦੇ ਭਾਰਤ ਦੇ ਪੰਜਾਬ ਸੂਬੇ ਦੇ ਦੁਧਿਕ (ਹੁਣ ਪਾਕਿਸਤਾਨ) 'ਚ ਹੋਇਆ ਸੀ। 30 ਅਕਤੂਬਰ 1928 ਨੂੰ ਲਾਹੌਰ 'ਚ ਸਾਈਮਨ ਕਮੀਸ਼ਨ ਵਿਰੁੱਧ ਆਯੋਜਿਤ ਪ੍ਰਦਰਸ਼ਨ 'ਚ ਲਾਠੀਚਾਰਜ ਦੌਰਾਨ ਲਾਲਾ ਲਾਜਪੱਤ ਰਾਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਤੋਂ 18 ਦਿਨਾਂ ਬਾਅਦ 17 ਨਵੰਬਰ 1928 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ