ਜੰਮੂ-ਕਸ਼ਮੀਰ: ਦੀਵਾਲੀ ਮੌਕੇ ਪੀ. ਐੱਮ. ਮੋਦੀ ਨੇ ਜਵਾਨਾਂ ਦਾ ਕਰਵਾਇਆ ਮੂੰਹ ਮਿੱਠਾ

Thursday, Nov 04, 2021 - 03:01 PM (IST)

ਜੰਮੂ-ਕਸ਼ਮੀਰ: ਦੀਵਾਲੀ ਮੌਕੇ ਪੀ. ਐੱਮ. ਮੋਦੀ ਨੇ ਜਵਾਨਾਂ ਦਾ ਕਰਵਾਇਆ ਮੂੰਹ ਮਿੱਠਾ

ਜੰਮੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੀਵਾਲੀ ਮੌਕੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾਂ ਨੇ ਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਨੇ ਆਪਣੇ ਹੱਥਾਂ ਨਾਲ ਮਠਿਆਈ ਖੁਆ ਕੇ ਜਵਾਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ। ਪ੍ਰਧਾਨ ਮੰਤਰੀ ਵੀ ਉਤਸ਼ਾਹਤ ਹਨ ਅਤੇ ਉੱਥੇ ਮੌਜੂਦ ਫ਼ੌਜੀ ਜਵਾਨ ਵੀ ਉਨ੍ਹਾਂ ਦੀ ਹਾਜ਼ਰੀ ਤੋਂ ਖੁਸ਼ ਨਜ਼ਰ ਆ ਆਏ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ। 

PunjabKesari

ਦੱਸ ਦੇਈਏ  ਪ੍ਰਧਾਨ ਮੰਤਰੀ ਹਮੇਸ਼ਾ ਹੀ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਇਸ ਵਾਰ ਦੀ ਦੀਵਾਲੀ  ਰਾਜੌਰੀ ਦੇ ਨੌਸ਼ਹਿਰਾ ਸੈਕਟਰ ’ਚ ਮਨਾਉਣ ਵੀਰਵਾਰ ਸਵੇਰੇ ਪੁੱਜੇ ਹਨ। ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਹਾਲ-ਚਾਲ ਜਾਣਿਆ। ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ 2014 ’ਚ ਸਿਆਚਿਨ ਪਹੁੰਚੇ ਸਨ। ਇੱਥੇ ਦੀਵਾਲੀ ਮਨਾਉਣ ਮਗਰੋਂ ਉਹ ਸ਼੍ਰੀਨਗਰ ਵੀ ਗਏ ਸਨ। 

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਸਮਾਰੋਹ ਦੌਰਾਨ ਫ਼ੌਜ ਦੇ ਸਾਬਕਾ ਫ਼ੌਜੀਆਂ ਨਾਲ ਵੀ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਦਾ ਸਨਮਾਨ ਵੀ ਕੀਤਾ। ਦੀਵਾਲੀ ’ਤੇ ਪ੍ਰਧਾਨ ਮੰਤਰੀ ਦਾ ਜੰਮੂ-ਕਸ਼ਮੀਰ ਦਾ ਦੌਰਾ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅੱਤਵਾਦੀ ਗਤੀਵਿਧੀਆਂ ਵਿਚਾਲੇ ਅਚਾਨਕ ਹੋ ਰਿਹਾ ਹੈ। ਹਾਲ ਹੀ ਦੇ ਕਈ ਹਫ਼ਤਿਆਂ ਵਿਚ ਨਾਗਰਿਕਾਂ ਅਤੇ ਗੈਰ-ਸਥਾਨਕ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਈ ਅੱਤਵਾਦੀ ਹਮਲੇ ਹੋਏ ਹਨ। 

PunjabKesari


author

Tanu

Content Editor

Related News