ਇੰਸਟਾਗ੍ਰਾਮ ''ਤੇ ਛਾ ਗਏ ਪੀ. ਐੱਮ. ਨਰਿੰਦਰ ਮੋਦੀ

12/06/2018 3:48:43 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਦੇਸ਼ 'ਚ ਤਾਂ ਹੈ ਹੀ, ਵਿਦੇਸ਼ 'ਚ ਵੀ ਉਨ੍ਹਾਂ ਦੇ ਨਾਂ ਦਾ ਡੰਕਾ ਵੱਜਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ, ਸਗੋਂ ਕਿ ਗਲੋਬਲ ਪੱਧਰ 'ਤੇ ਵੀ ਬੇਹੱਦ ਲੋਕਪ੍ਰਿਅ ਹਨ। ਨਰਿੰਦਰ ਮੋਦੀ ਲੋਕਪ੍ਰਿਅਤਾ ਦੇ ਮਾਮਲੇ ਵਿਚ ਦੁਨੀਆ ਦੇ ਤਮਾਮ ਨੇਤਾਵਾਂ ਤੋਂ ਕਾਫੀ ਅੱਗੇ ਹਨ। ਮੋਦੀ ਦੀ ਲੋਕਪ੍ਰਿਅਤਾ ਦਾ ਇਕ ਹੋਰ ਰਿਕਾਰਡ ਸਾਹਮਣੇ ਆਇਆ ਹੈ। ਉਹ ਇੰਸਟਾਗ੍ਰਾਮ 'ਤੇ ਦੁਨੀਆ 'ਚ ਸਭ ਤੋਂ ਜ਼ਿਆਦਾ ਫਾਲੋਅ ਕੀਤੇ ਜਾਣ ਵਾਲੇ ਨੇਤਾ ਬਣ ਗਏ ਹਨ। ਇੰਸਟਾਗ੍ਰਾਮ 'ਤੇ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਨੂੰ ਫਾਲੋਅ ਕਰ ਰਹੇ ਹਨ। 

PunjabKesari
 

ਪੀ. ਐੱਮ. ਮੋਦੀ 12 ਨਵੰਬਰ 2014 ਨੂੰ ਇੰਸਟਾਗ੍ਰਾਮ 'ਤੇ ਆਏ ਸਨ। ਉਨ੍ਹਾਂ ਨੇ ਏਸ਼ੀਅਨ ਸੰਮੇਲਨ ਦੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤਕ 237 ਪੋਸਟਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੇਂ ਵਿਆਹੇ ਜੋੜੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਤਸਵੀਰ ਨੂੰ ਸ਼ੇਅਰ ਕੀਤਾ ਸੀ। ਇਹ ਤਸਵੀਰ ਸਭ ਤੋਂ ਪਸੰਦੀਦਾ ਤਸਵੀਰ ਬਣ ਗਈ, ਇਸ ਨੂੰ 1,834,707 ਲਾਈਕ ਮਿਲੇ ਹਨ। 
 

PunjabKesari
ਤਾਜ਼ਾ ਰਿਪੋਰਟ ਮੁਤਾਬਕ ਇੰਸਟਾਗ੍ਰਾਮ 'ਤੇ ਪੀ. ਐੱਮ. ਪਹਿਲੇ ਨੰਬਰ 'ਤੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੀਜੇ ਨੰਬਰ 'ਤੇ ਹਨ। ਦੂਜੇ ਨੰਬਰ 'ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋ ਹਨ। ਰਿਪੋਰਟ ਮੁਤਾਬਕ ਮੋਦੀ ਦੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।


Tanu

Content Editor

Related News