PM ਮੋਦੀ ਦੇ ਕਰੀਬੀ ਅਤੇ ਸਾਬਕਾ IAS ਅਧਿਕਾਰੀ ਭਾਜਪਾ 'ਚ ਹੋਏ ਸ਼ਾਮਲ
Thursday, Jan 14, 2021 - 11:43 AM (IST)
ਲਖਨਊ- ਪ੍ਰਸ਼ਾਸਨਿਕ ਸੇਵਾ ਤੋਂ ਸਵੈ ਇੱਛਾ ਸੇਵਾਮੁਕਤੀ ਲੈਣ ਵਾਲੇ ਗੁਜਰਾਤ ਕੈਡਰ ਦੇ ਸਾਬਕਾ ਆਈ.ਏ.ਐੱਸ. ਅਧਿਕਾਰੀ ਅਰਵਿੰਦ ਕੁਮਾਰ ਸ਼ਰਮਾ ਭਾਜਪਾ 'ਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਪ੍ਰਦੇਸ਼ ਸਕੱਤਰ ਅਤੇ ਬੁਲਾਰੇ ਚੰਦਰਮੋਹਨ ਨੇ ਦੱਸਿਆ ਸੀ ਕਿ ਸਾਬਕਾ ਆਈ.ਏ.ਐੱਸ. ਅਧਿਕਾਰੀ ਅਰਵਿੰਦ ਕੁਮਾਰ ਸ਼ਰਮਾ ਵੀਰਵਾਰ ਨੂੰ ਪਾਰਟੀ ਦੀ ਮੈਂਬਰਤਾ ਗ੍ਰਹਿਣ ਕਰਨਗੇ। ਸ਼ਰਮਾ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਮੂਲ ਵਾਸੀ ਹੈ। ਅਰਵਿੰਦ ਕੁਮਾਰ ਦਾ ਰਿਟਾਇਰਮੈਂਟ ਸਾਲ 2022 ਸੀ ਪਰ ਉਨ੍ਹਾਂ ਨੇ ਅਚਾਨਕ ਸਵੈ ਇੱਛਾ ਨਾਲ ਸੇਵਾਮੁਕਤੀ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਹੱਦ ਭਰੋਸੇਯੋਗ ਅਧਿਕਾਰੀਆਂ 'ਚੋਂ ਇਕ ਰਹੇ ਹਨ।
ਇਹ ਵੀ ਪੜ੍ਹੋ : ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਕੋਰਟ ਨੇ ਕੀਤਾ ਤਲਬ, ਇਹ ਹੈ ਵਜ੍ਹਾ
ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਸ਼ਰਮਾ ਨੂੰ ਭਾਜਪਾ ਵਿਧਾਨ ਪ੍ਰੀਸ਼ਦ ਦੇ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ 'ਚ ਕਿਸੇ ਮਹੱਤਵਪੂਰਨ ਅਹੁਦੇ 'ਤੇ ਜਗ੍ਹਾ ਮਿਲਣ ਦੀਆਂ ਵੀ ਅਟਕਲਾਂ ਹਨ। ਉੱਤਰ ਪ੍ਰਦੇਸ਼ ਦੀਆਂ 12 ਵਿਧਾਨ ਪ੍ਰੀਸ਼ਦ ਸੀਟਾਂ ਲਈ 28 ਜਨਵਰੀ ਨੂੰ ਵੋਟਿੰਗ ਹੋਣੀ ਹੈ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਾਰੀਖ਼ 18 ਜਨਵਰੀ ਹੈ। ਭਾਜਪਾ ਨੇ ਹੁਣ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਉੱਥੇ ਹੀ ਸਮਾਜਵਾਦੀ ਪਾਰਟੀ ਬੁੱਧਵਾਰ ਨੂੰ ਆਪਣੇ 2 ਉਮੀਦਵਾਰਾਂ ਦਾ ਐਲਾਨ ਕਰ ਚੁਕੀ ਹੈ। ਸ਼ਰਮਾ ਵਿਧਾਨ ਪ੍ਰੀਸ਼ਦ ਚੋਣ ਲੜਨਗੇ ਜਾਂ ਨਹੀਂ ਇਸ 'ਤੇ ਪਾਰਟੀ ਦਾ ਕੋਈ ਵੀ ਨੇਤਾ ਬੋਲਣ ਲਈ ਤਿਆਰ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ