ਕਿਸਾਨਾਂ ਨੂੰ ਬਦਨਾਮ ਕਰ ਕੇ ਕੁਝ ਲੋਕ ਆਪਣੀ ਰਾਜਨੀਤੀ ਚਮਕਾ ਰਹੇ ਹਨ : ਨਰਿੰਦਰ ਮੋਦੀ

Friday, Dec 25, 2020 - 01:04 PM (IST)

ਕਿਸਾਨਾਂ ਨੂੰ ਬਦਨਾਮ ਕਰ ਕੇ ਕੁਝ ਲੋਕ ਆਪਣੀ ਰਾਜਨੀਤੀ ਚਮਕਾ ਰਹੇ ਹਨ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਜੀਵਨ 'ਚ ਖੁਸ਼ੀ ਸਾਡੀ ਖੁਸ਼ੀ ਵਧਾਉਂਦੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਕ੍ਰਿਸਮਿਸ, ਗੀਤਾ ਜਯੰਤੀ, ਅਟਲ ਜੀ ਦੀ ਜਯੰਤੀ ਸਮੇਤ ਕਈ ਹੋਰ ਸ਼ੁੱਭ ਮੌਕੇ ਹਨ। ਪੀ.ਐੱਮ. ਮੋਦੀ ਬੋਲੇ ਕਿ ਪਿੰਡ-ਗਰੀਬ ਦੇ ਵਿਕਾਸ ਨੂੰ ਅਟਲ ਜੀ ਨੇ ਪਹਿਲ ਦਿੱਤੀ। ਪੀ.ਐੱਮ. ਮੋਦੀ ਬੋਲੇ ਕਿ ਕਿਸਾਨਾਂ ਨਾਲ ਜੁੜੇ ਪ੍ਰਾਜੈਕਟਾਂ 'ਚ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਅਟਲ ਜੀ ਕੰਮ ਕਰਦੇ ਹਨ। 

ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ

ਬੰਗਾਲ ਦੇ ਕਿਸਾਨਾਂ ਨੂੰ ਨਹੀਂ ਮਿਲ ਪਾ ਰਿਹਾ ਹੈ ਲਾਭ
ਪੀ.ਐੱਮ. ਮੋਦੀ ਬੋਲੇ ਕਿ ਹੁਣ ਕੋਈ ਹੇਰਾਫੇਰੀ ਨਹੀਂ ਹੁੰਦੀ ਹੈ, ਪੈਸਾ ਸਿੱਧੇ ਕਿਸਾਨਾਂ ਦੇ ਖਾਤੇ 'ਚ ਜਾਂਦਾ ਹੈ। ਅੱਜ ਦੇਸ਼ ਦੀਆਂ ਸਾਰੀਆਂ ਸਰਕਾਰਾਂ ਇਸ ਯੋਜਨਾ ਨਾਲ ਜੁੜੀਆਂ ਹਨ ਪਰ ਸਿਰਫ਼ ਬੰਗਾਲ ਦੇ 70 ਲੱਖ ਕਿਸਾਨਾਂ ਨੂੰ ਇਹ ਲਾਭ ਨਹੀਂ ਮਿਲ ਪਾ ਰਿਹਾ ਹੈ। ਬੰਗਾਲ ਦੀ ਸਰਕਾਰ ਰਾਜਨੀਤਕ ਕਾਰਨਾਂ ਕਰ ਕੇ ਕਿਸਾਨਾਂ ਨੂੰ ਫ਼ਾਇਦਾ ਨਹੀਂ ਪਹੁੰਚਾਉਣ ਦੇ ਰਹੀ ਹੈ, ਉੱਥੇ ਦੇ ਕਿਸਾਨਾਂ ਨੇ ਸਿੱਧਾ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੰਗਾਲ 'ਚ 30 ਸਾਲ ਸਰਕਾਰ ਚਲਾਈ, ਅੱਜ ਉਹ ਇਸ ਮੁੱਦੇ 'ਤੇ ਕੋਈ ਅੰਦੋਲਨ ਨਹੀਂ ਕਰਦੇ ਹਨ। ਬੰਗਾਲ ਦੀ ਉਸੇ ਵਿਚਾਰਧਾਰਾ ਦੇ ਲੋਕ ਅੱਜ ਪੰਜਾਬ ਪਹੁੰਚ ਗਏ ਹਨ। ਬੰਗਾਲ ਦੀ ਸਰਕਾਰ ਆਪਣੇ ਸੂਬਿਆਂ 'ਚ ਕਿਸਾਨਾਂ ਦੇ ਲਾਭ ਨੂੰ ਰੋਕ ਰਹੀ ਹੈ ਪਰ ਪੰਜਾਬ ਪਹੁੰਚ ਆਪਣੇ ਰਾਜਨੀਤਕ ਦੁਸ਼ਮਣਾਂ ਨਾਲ ਮਿਲ ਕੇ ਲੜਦੀ ਹੈ। ਵਿਰੋਧੀ ਧਿਰ ਵਾਲੇ ਇਸ 'ਤੇ ਕਿਉਂ ਚੁੱਪ ਹਨ।

ਇਹ ਵੀ ਪੜ੍ਹੋ : ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ

ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਕੁਝ ਲੋਕ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਚਰਚਾ 'ਚ ਆਉਣ ਲਈ ਇਵੈਂਟ ਕਰ ਰਹੇ ਹਨ, ਜੋ ਬੰਗਾਲ ਦੇ ਹਾਲ 'ਤੇ ਚੁੱਪ ਹਨ, ਉਹ ਦਿੱਲੀ 'ਚ ਅਰਥਨੀਤੀ ਰੋਕਣ 'ਚ ਲੱਗੇ ਹੋਏ ਹਨ। ਜਿਨ੍ਹਾਂ ਨੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ, ਉਨ੍ਹਾਂ ਨੂੰ ਕੇਰਲ ਨਹੀਂ ਦਿੱਸਦਾ ਹੈ। ਕੇਰਲ 'ਚ ਵੀ ਏ.ਪੀ.ਐੱਮ.ਸੀ. (ਐਗਰੀਕਲਚਰ ਪ੍ਰਡਿਊਸ ਮਾਰਕੀਟ ਮਕਮੇਟੀ), ਮੰਡੀ ਨਹੀਂ ਹੈ, ਉੱਥੇ ਕਿਉਂ ਅੰਦੋਲਨ ਨਹੀਂ ਹੁੰਦਾ। ਬਿਨਾਂ ਤੱਥ ਦੀ ਰਾਜਨੀਤੀ ਕਰ ਕੇ ਲੋਕ ਕਿਸਾਨਾਂ ਨੂੰ ਵਰਗਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰ ਕੇ ਕੁਝ ਲੋਕ ਆਪਣੀ ਰਾਜਨੀਤੀ ਚਮਕਾ ਰਹੇ ਹਨ। ਪਹਿਲਾਂ ਦੀਆਂ ਸਰਕਾਰਾਂ ਦੀ ਨੀਤੀ ਕਾਰਨ ਇਹ ਕਿਸਾਨ ਬਰਬਾਦ ਹੋਇਆ, ਜਿਸ ਕੋਲ ਘੱਟ ਜ਼ਮੀਨ ਸੀ। ਪੀ.ਐੱਮ. ਮੋਦੀ ਬੋਲੇ ਕਿ ਸਾਡੀ ਸਰਕਾਰ ਨੇ ਆਧੁਨਿਕ ਖੇਤੀ ਨੂੰ ਲੈ ਕੇ ਜ਼ੋਰ ਦਿੱਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡਾ ਫੋਕਸ ਕਿਸਾਨਾਂ ਦੇ ਖਰਚ ਨੂੰ ਘੱਟ ਕਰਨ 'ਤੇ ਕੀਤਾ ਗਿਆ। ਪੀ.ਐੱਮ. ਫਸਲ ਬੀਮਾ ਯੋਜਨਾ, ਕਿਸਾਨ ਕਾਰਡ, ਸਨਮਾਨ ਨਿਧੀ ਯੋਜਨਾ ਦੀ ਮਦਦ ਨਾਲ ਖੇਤੀ ਨੂੰ ਆਸਾਨ ਕੀਤਾ ਗਿਆ ਹੈ।

ਪੀ.ਐੱਮ. ਮੋਦੀ ਨੇ ਸਮਝਾਏ ਕਾਨੂੰਨ ਦੇ ਫ਼ਾਇਦੇ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਝੂਠ ਫੈਲਾਏ ਜਾ ਰਹੇ ਹਨ। ਐੱਮ.ਐੱਸ.ਪੀ. ਅਤੇ ਮੰਡੀ 'ਤੇ ਅਫ਼ਵਾਹ ਜਾਰੀ ਹੈ, ਕਾਨੂੰਨ ਲਾਗੂ ਕਈ ਮਹੀਨੇ ਹੋ ਗਏ ਹਨ ਪਰ ਕੀ ਕਿਸੇ ਨੂੰ ਕੋਈ ਨੁਕਸਾਨ ਹੋਇਆ ਹੈ। ਕਿਸਾਨ ਅੰਦੋਲਨ 'ਚ ਸਾਰੇ ਗਲਤ ਲੋਕ ਨਹੀਂ ਹੈ, ਕੁਝ ਭੋਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਪਹਿਲਾਂ ਐੱਮ.ਐੱਸ.ਪੀ. 'ਤੇ ਫ਼ਸਲ ਵੇਚੀ ਗਈ ਅਤੇ ਉਸ ਤੋਂ ਬਾਅਦ ਅੰਦੋਲਨ ਨੂੰ ਹਵਾ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਖੇਤੀ ਕਾਨੂੰਨ ਤੋੜਨ 'ਤੇ ਕਿਸਾਨਾਂ ਨੂੰ ਜ਼ੁਰਮਾਨਾ ਲੱਗਦਾ ਸੀ ਪਰ ਹੁਣ ਸਾਡੀ ਸਰਕਾਰ ਨੇ ਅਜਿਹੇ ਜ਼ੁਰਮਾਨੇ ਨੂੰ ਖ਼ਤਮ ਕਰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਹੁਣ ਖ਼ਰੀਦਾਰ ਨੂੰ ਕਿਸਾਨਾਂ ਨੂੰ ਰਸੀਦ ਵੀ ਦੇਣੀ ਹੋਵੇਗੀ ਅਤੇ ਤਿੰਨ ਦਿਨਾਂ ਅੰਦਰ ਫ਼ਸਲ ਦਾ ਪੈਸਾ ਵੀ ਦੇਣਾ ਹੋਵੇਗਾ। ਪੀ.ਐੱਮ. ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹੱਕ 'ਚ ਖੜ੍ਹੀ ਹੈ ਅਤੇ ਅਜਿਹੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲੇ। ਜੇਕਰ ਕੋਈ ਕਿਸਾਨ ਨਾਲ ਸਮਝੌਤਾ ਕਰੇਗਾ ਤਾਂ ਉਹ ਚਾਹੇਗਾ ਕਿ ਫ਼ਸਲ ਚੰਗੀ ਹੋਵੇ। ਅਜਿਹੇ 'ਚ ਸਮਝੌਤਾ ਕਰਨਾ ਵਾਲਾ ਵਿਅਕਤੀ ਬਜ਼ਾਰ ਦੇ ਟਰੈਂਡ ਦੇ ਹਿਸਾਬ ਨਾਲ ਹੀ ਕਿਸਾਨਾਂ ਨੂੰ ਆਧੁਨਿਕ ਚੀਜ਼ਾਂ ਉਪਲੱਬਧ ਕਰਵਾਏਗਾ। ਜੇਕਰ ਕਿਸੇ ਕਾਰਨ ਕਿਸਾਨ ਦੀ ਫ਼ਸਲ ਚੰਗੀ ਨਹੀਂ ਹੁੰਦੀ ਜਾਂ ਬਰਬਾਦ ਹੋ ਜਾਂਦੀ ਹੈ ਤਾਂ ਵੀ ਕਿਸਾਨ ਨੂੰ ਫਸਲ ਦਾ ਪੈਸਾ ਮਿਲੇਗਾ। ਸਮਝੌਤਾ ਕਰਨ ਵਾਲਾ ਸਮਝੌਤਾ ਨਹੀਂ ਤੋੜ ਸਕਦਾ ਹੈ ਪਰ ਕਿਸਾਨ ਆਪਣੀ ਮਰਜ਼ੀ ਨਾਲ ਸਮਝੌਤਾ ਖ਼ਤਮ ਕਰ ਸਕਦਾ ਹੈ।

ਨੋਟ : ਕੀ ਕਿਸਾਨ ਮੋਦੀ ਦੇ ਭਾਸ਼ਣ ਨਾਲ ਹੋਣਗੇ ਸਹਿਮਤ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News