ਅਟਲ ਬਿਹਾਰੀ ਵਾਜਪਾਈ ਤੋਂ ਅੱਗੇ ਨਿਕਲਣਗੇ ਮੋਦੀ, ਬਣਾਉਣਗੇ ਇਹ ਰਿਕਾਰਡ

Monday, Aug 10, 2020 - 11:49 AM (IST)

ਅਟਲ ਬਿਹਾਰੀ ਵਾਜਪਾਈ ਤੋਂ ਅੱਗੇ ਨਿਕਲਣਗੇ ਮੋਦੀ, ਬਣਾਉਣਗੇ ਇਹ ਰਿਕਾਰਡ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ 7ਵੀਂ ਵਾਰ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਣਗੇ ਅਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਹ ਸਭ ਤੋਂ ਵੱਧ ਵਾਰ ਅਜਿਹਾ ਕਰਨ ਵਾਲੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਹੋਣਗੇ। ਸ਼੍ਰੀ ਮੋਦੀ ਨੇ ਪਹਿਲੀ ਵਾਰ 2014 'ਚ ਲਾਲ ਕਿਲੇ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਸੀ ਅਤੇ ਪਿਛਲੇ ਸਾਲ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ 'ਚ 6ਵੀਂ ਵਾਰ ਤਿਰੰਗਾ ਲਹਿਰਾ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲਈ ਸੀ। ਉਹ ਇਸ ਵਾਰ ਸ਼੍ਰੀ ਵਾਜਪਾਈ ਤੋਂ ਇਕ ਕਦਮ ਅੱਗੇ ਵੱਧ ਕੇ 7ਵੀਂ ਵਾਰ ਤਿਰੰਗਾ ਲਹਿਰਾਉਣਗੇ। ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਮੁਖੀਆ ਰਹੇ ਅਟਲ ਬਿਹਾਰੀ ਵਾਜਪਾਈ ਨੇ 19 ਮਾਰਚ 1998 ਤੋਂ 22 ਮਈ 2004 ਦਰਮਿਆਨ 6 ਵਾਰ ਤਿਰੰਗਾ ਲਹਿਰਾਇਆ ਸੀ। ਸ਼੍ਰੀ ਵਾਜਪਾਈ ਹਾਲਾਂਕਿ 1996 'ਚ ਪਹਿਲੀ ਵਾਰ ਪ੍ਰਧਾਨ ਮਤੰਰੀ ਬਣੇ ਸਨ ਪਰ ਉਨ੍ਹਾਂ ਸਰਕਾਰ ਜ਼ਿਆਦਾ ਦਿਨ ਨਹੀਂ ਚੱਲ ਸਕੀ ਸੀ ਅਤੇ ਉਨ੍ਹਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਦਾ ਮੌਕਾ ਨਹੀਂ ਮਿਲ ਸਕਿਆ ਸੀ। ਦੇਸ਼ 'ਚ ਐਮਰਜੈਂਸੀ ਨੂੰ ਲੈ ਕੇ ਆਮ ਜਨਤਾ 'ਚ ਗੁੱਸੇ ਦੀ ਲਹਿਰ ਨੇ 1977 ਦੀਆਂ ਆਮ ਚੋਣਾਂ 'ਚ ਸਾਬਕਾ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਅਤੇ ਕੇਂਦਰ 'ਚ ਜਨਤਾ ਪਾਰਟੀ ਦੀ ਸਰਕਾਰ ਬਣੀ। 

ਆਜ਼ਾਦੀ ਤੋਂ ਬਾਅਦ ਇਹ ਪਹਿਲੀ ਗੈਰ-ਕਾਂਗਰਸ ਸਰਕਾਰ ਸੀ। ਸ਼੍ਰੀ ਮੋਰਾਰਜੀ ਦੇਸਾਈ ਇਸ ਸਰਕਾਰ ਦੇ ਮੁਖੀਆ ਬਣੇ। ਉਨ੍ਹਾਂ ਨੇ 2 ਵਾਰ 1977 ਅਤੇ 1978 'ਚ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ ਸੀ। ਇਸ ਤੋਂ ਬਾਅਦ 28 ਜੁਲਾਈ 1979 ਨੂੰ ਚੌਧਰੀ ਚਰਨ ਸਿੰਘ ਸਮਾਜਵਾਦੀ ਦਲਾਂ ਅਤੇ ਕਾਂਗਰਸ (ਯੂ) ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣੇ ਅਤੇ ਉਸੇ ਸਾਲ ਪਹਿਲੀ ਅਤੇ ਆਖਰੀ ਵਾਰ ਤਿਰੰਗਾ ਲਹਿਰਾਇਆ। ਸ਼੍ਰੀ ਚਰਨ ਸਿੰਘ ਤੋਂ ਇਲਾਵਾ ਵਿਸ਼ਵਨਾਥ ਪ੍ਰਤਾਪ ਸਿੰਘ, ਐੱਚ.ਡੀ. ਦੇਵਗੌੜਾ ਅਤੇ ਇੰਦਰ ਕੁਮਾਰ ਗੁਜਰਾਲ ਵੀ ਅਜਿਹੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਰਹੇ, ਜਿਨ੍ਹਾਂ ਨੂੰ ਇਕ-ਇਕ ਵਾਰ ਤਿਰੰਗਾ ਲਹਿਰਾਉਣ ਦਾ ਮੌਕਾ ਹਾਸਲ ਹੋਇਆ।


author

DIsha

Content Editor

Related News