SMVD ਨਾਰਾਇਣਾ ਹਸਪਤਾਲ ਨੂੰ ਮਿਲਿਆ ਨੈਸ਼ਨਲ ਹੈਲਥ ਅਵਾਰਡ, ਕੋਰੋਨਾ ਮਹਾਮਾਰੀ ਦੌਰਾਨ ਕੀਤਾ ਬੇਮਿਸਾਲ ਕੰਮ
Tuesday, May 17, 2022 - 03:32 PM (IST)
ਜੰਮੂ– ਸ਼੍ਰੀ ਮਾਤਾ ਵੈਸ਼ਣੋ ਦੇਵੀ ਨਾਰਾਇਣਾ ਹਸਪਤਾਲ ਨੂੰ ਬੇਮਿਸਾਲ ਕੰਮ ਕਰਨ ਲਈ ਨੈਸ਼ਨਲ ਹੈਲਥ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਅਵਾਰਡ ਹਸਪਤਾਲ ਨੂੰ ਕੋਵਿਡ ਮਹਾਮਾਰੀ ਦੌਰਾਨ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੇਣ ਅਤੇ ਮਰੀਜ਼ਾਂ ਦੀ ਚੰਗੀ ਦੇਖਭਾਲ ਕਰਨ ਲਈ ਪ੍ਰਦਾਨ ਕੀਤਾ ਗਿਆ।
ਦੇਸ਼ ਦੀ ਲੀਡਿੰਗ ਹੈਲਥ ਮੈਗਜ਼ੀਨ, ਡਬਲ ਹੈਲੀਕੇਲ ਨੇ ਐਸੋਸੀਏਸ਼ਨ ਆਫ ਹੈਲਥ ਕੇਅਰ ਪ੍ਰੋਵਾਈਡਰਸ ਇੰਡੀਆ ਅਤੇ ਐਕ੍ਰਿਡੇਟਿਡ ਹਸਪਤਾਲ ਓਰਗਨਾਈਜੇਸ਼ਨ ਅਤੇ ਨੈਸ਼ਨਲ ਹੈਲਥ ਅਵਾਰਡ 2021 ਦੇ ਸਹਿਯੋਗ ਨਾਲ ਨਵੀਂ ਦਿੱਲੀ ਦੇ ਹੈਬੀਟੇਟ ਸੈਂਟਰ ’ਚ ਇਕ ਪ੍ਰੋਗਰਾਮ ਆਯੋਜਿਤ ਕਰਕੇ ਨਾਰਾਇਣਾ ਹਸਪਤਾਲ ਨੂੰ ਇਹ ਅਵਾਰਡ ਦਿੱਤਾ।
ਨਾਰਾਇਣਾ ਹਸਪਤਾਲ ਨੂੰ ਕੋਵਿਡ ਮਹਾਮਾਰੀ ਦੌਰਾਨ ਬਿਹਤਰੀਨ ਸੇਵਾਵਾਂ ਨੂੰ ਪ੍ਰਦਾਨ ਕਰਨ ਦੀ ਸ਼੍ਰੇਣੀ ’ਚ ਰੱਖਿਆ ਗਿਆ। ਜਿੱਥੇ ਇਕ ਪਾਸੇ ਦੇਸ਼ ਦੇ ਕਈ ਹਸਪਤਾਲਾਂ ਨੂੰ ਇਸ ਅਵਾਰਡ ਲਈ ਚੁਣਿਆ ਗਿਆ ਉੱਥੇ ਹੀ ਉੱਤਰੀ ਸੂਬਿਆਂ ’ਚ ਨਾਰਾਇਣਾ ਨੂੰ ਇਹ ਸਨਮਾਨ ਮਿਲਿਆ।
ਐੱਸ.ਐੱਮ.ਵੀ.ਡੀ. ਸੂਪਰ ਸਪੈਸ਼ਲਿਟੀ ਹਸਪਤਾਲ ਦੇ ਕਲੀਨਿਕ ਨਿਰਦੇਸ਼ਕ ਡਾ. ਜੇ.ਪੀ. ਸਿੰਘ ਨੇ ਇਸ ਸਨਮਾਨ ਨੂੰ ਪ੍ਰਾਪਤ ਕੀਤਾ। ਇਸ ਮੌਕੇ ਇੰਟੀਚਿਊਟ ਆਫ ਲਿਵਿਰ ਐਂਡ ਬਿਲਿਰੀ ਸਾਇੰਸ ਦੇ ਨਿਰਦੇਸ਼ਕ ਡਾ. ਐੱਸ.ਕੇ. ਸਰੀਨ ਮੁੱਖ ਮਹਿਮਾਨ ਸਨ। ਹੋਰ ਗਣਮਾਨ ਲੋਕਾਂ ’ਚ ਸੀ.ਏ.ਐੱਚ.ਓ. ਦੇ ਪ੍ਰਧਾਨ ਡਾ. ਵਿਜੇ ਅਗਰਵਾਲ, ਜੀ.ਐੱਮ.ਸੀ. ਦੇ ਸਾਬਕਾ ਪ੍ਰਧਾਨ ਡਾ. ਏ.ਕੇ. ਅਗਰਵਾਲ, ਏ.ਪੀ.ਐੱਚ.ਆਈ. ਦੇ ਡਾ. ਗਿਰਿਧਰ ਗਿਆਨੀ, ਆਈ.ਸੀ.ਐੱਮ.ਆਰ. ਦੀ ਸਲਾਹਕਾਰ ਡਾ. ਸੁਨੀਲ ਸ਼ਾਮਿਲ ਸਨ।
ਪ੍ਰੋਗਰਾਮ ’ਚ ਬੋਲਦੇ ਹੋਏ ਡਾ. ਸਰੀਨ ਨੇ ਕਿਹਾ ਕਿ ਇਹ ਸਨਮਾਨ ਆਪਣੇ ਆਪ ’ਚ ਇਕ ਯੂਨਿਕ ਅਵਾਰਡ ਹੈ ਕਿਉਂਕਿ ਇਸਨੂੰ ਮੈਡੀਕਲ ਡਾਕਟਰਾਂ ਨੇ ਚੁਣਿਆ ਹੈ ਅਤੇ ਉਨ੍ਹਾਂ ਨੂੰ ਦਿੱਤਾ ਜੋ ਕੰਮ ਨੂੰ ਬਿਹਤਰੀਨ ਢੰਗ ਨਾਲ ਕਰਨਾ ਜਾਣਦੇ ਹਨ।
ਅਵਾਰਡ ਪਾਉਣ ਤੋਂ ਬਾਅਦ ਡਾ. ਜੇ.ਪੀ. ਸਿੰਘ ਨੇ ਕਿਹਾ ਕਿ ਇਹ ਸਨਮਾਨ ਨਾਰਾਇਣਾ ਹਸਪਤਾਲ ਦੀ ਉਸ ਪੂਰੀ ਕੋਵਿਡ ਟੀਮ ਨੂੰ ਜਾਂਦਾ ਹੈ ਜਿਨ੍ਹਾਂ ਨੇ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰਾਂ ਤੋਂ ਲੈ ਕੇ ਪੈਰਾਮੈਡੀਕਲ ਸਟਾਫ, ਜੀ.ਡੀ.ਏ. ਅਤੇ ਹਾਊਸਕੀਪਿੰਗ ਤੋਂ ਲੈਕੇ ਸੀ.ਐੱਸ.ਐੱਸ.ਡੀ. ਲਈ ਇਹ ਸਨਮਾਨ ਹੈ।