409 ਸਾਲ ਪੁਰਾਣਾ ਦੁਸਹਿਰਾ ਮੇਲਾ ਅੱਜ, ਦੁਨੀਆ ਭਰ ਤੋਂ ਲੱਖਾਂ ਲੋਕ ਆਉਂਦੇ ਹਨ ਦੇਖਣ

10/08/2019 12:18:09 PM

ਮੈਸੂਰ— ਕਰਨਾਟਕ ਦੇ ਮੈਸੂਰ ਸ਼ਹਿਰ ਦੇਸ਼ ਦੇ ਸਭ ਤੋ ਵੱਡੇ ਦੁਸਹਿਰੇ ਮੇਲੇ ਲਈ ਸੱਜ ਚੁੱਕਿਆ ਹੈ। ਇੱਥੇ 409 ਸਾਲ ਤੋਂ ਦੁਸਹਿਰੇ 'ਤੇ ਸੱਜੇ ਹਾਥੀਆਂ ਦੀ ਸਵਾਰੀ ਕੱਢਣ ਦੀ ਪ੍ਰਥਾ ਹੈ। ਮੰਗਲਵਾਰ ਨੂੰ ਨਿਕਲਣ ਵਾਲੀ ਇਸ ਸਵਾਰੀ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਇਕ ਲੱਖ ਤੋਂ ਵਧ ਸੈਲਾਨੀ ਮੈਸੂਰ ਪਹੁੰਚ ਚੁਕੇ ਹਨ। ਸਵਾਰੀ ਨਿਕਲਣ ਤੋਂ ਬਾਅਦ ਮੈਸੂਰ ਦਾ ਸ਼ਾਹੀ ਪਰਿਵਾਰ ਆਪਣੀ ਅਰਾਧਿਆ ਦੇਵੀ ਚਾਮੁੰਡੇਸ਼ਵਰੀ 'ਤੇ ਫੁੱਲਾਂ ਦੀ ਬਾਰਸ਼ ਕਰੇਗਾ। ਮੈਸੂਰ 'ਚ ਦੁਸਹਿਰੇ ਦਾ ਆਯੋਜਨ ਪਿਛਲੇ 409 ਸਾਲਾਂ ਤੋਂ ਹੁੰਦਾ ਆ ਰਿਹਾ ਹੈ।

ਸੈਲਾਨੀਆਂ ਦੇ ਮਨੋਰੰਜਨ ਲਈ ਰਾਜ ਦੇ ਸਾਰੇ 30 ਜ਼ਿਲਿਆਂ ਦੀਆਂ ਝਾਂਕੀਆਂ ਵੀ  ਹੋਣਗੀਆਂ। ਸੋਮਵਾਰ ਨੂੰ ਮੈਸੂਰ ਦੇ ਸ਼ਾਹੀ ਪਰਿਵਾਰ ਨੇ ਅੰਬਾ ਵਿਲਾਸ ਪੈਲੇਸ 'ਚ ਪੂਜਾ ਕੀਤੀ। ਮੈਸੂਰ ਪੈਲੇਸ ਨੂੰ 10 ਦਿਨਾਂ ਤੱਕ ਸੱਜਾ ਕੇ ਰੱਖਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੈਸੂਰ 'ਚ ਦੁਸਹਿਰੇ ਦਾ ਆਯੋਜਨ ਸਭ ਤੋਂ ਪਹਿਲਾਂ 15ਵੀਂ ਸ਼ਤਾਬਦੀ 'ਚ ਹੋਇਆ ਸੀ। ਮੈਸੂਰ ਦੇ ਦੁਸਹਿਰੇ ਦੀ ਖਾਸੀਅਤ ਇੱਥੇ ਦਾ ਜੁਲੂਸ ਹੈ, ਜੋ ਅੰਬਾ ਮਹਿਲ ਤੋਂ ਸ਼ੁਰੂ ਹੁੰਦਾ ਹੈ ਅਤੇ ਮੈਸੂਰ ਤੋਂ ਹੁੰਦੇ ਹੋਏ ਕਰੀਬ 5 ਕਿਲੋਮੀਟਰ ਹੋਰ ਦੂਰ ਜਾਂਦਾ ਹੈ। ਇਸ ਜੁਲੂਸ 'ਚ 15 ਹਾਥੀ ਲਿਆਏ ਜਾਂਦੇ ਹਨ, ਜਿਨ੍ਹਾਂ ਦੇ ਉੱਪਰ ਦੇਵੀ ਚਾਮੁੰਡੇਸ਼ਵਰੀ ਦੀ ਮੂਰਤੀ ਨੂੰ ਰੱਖਿਆ ਜਾਂਦਾ ਹੈ। ਇਸ ਮੂਰਤੀ ਨੂੰ ਬੇਹੱਦ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਜਾਂਦਾ ਹੈ। ਇਸ ਦੇ ਨਾਲ ਡਾਂਸ, ਸੰਗੀਤ ਅਤੇ ਕਈ ਸਜਾਏ ਹੋਏ ਜਾਨਵਰਾਂ ਦੀ ਝਾਂਕੀ ਵੀ ਇਸ ਜੁਲੂਸ 'ਚ ਸ਼ਾਮਲ ਹੁੰਦੀ ਹੈ।


DIsha

Content Editor

Related News