ਸਕੂਲਾਂ ''ਚ ਸਵੇਰੇ ਦੀ ਪ੍ਰਰਾਥਨਾ ਸਮੇਂ ਗਾਇਤਰੀ ਮੰਤਰ ਬੋਲਨਾ ਹੋਵੇਗਾ ਲਾਜ਼ਮੀ : ਖੱਟੜ

02/24/2018 3:49:31 PM

ਚੰਡੀਗੜ੍ਹ — ਹਰਿਆਣਾ ਦੇ ਸਾਰੇ ਸਕੂਲਾਂ 'ਚ ਹੁਣ ਸਵੇਰ ਦੀ ਪ੍ਰਰਾਥਨਾ ਸਮੇਂ ਗਾਇਤਰੀ ਮੰਤਰ ਬੋਲਣਾ ਲਾਜ਼ਮੀ ਹੋਵੇਗਾ। ਇਸ ਬਾਰੇ 'ਚ ਗੱਲ ਕਰਦੇ ਹੋਏ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗਾਇਤਰੀ ਮੰਤਰ ਸਾਡੇ ਸੰਤਾਂ ਨੇ ਸਾਨੂੰ ਤੋਹਫੇ ਦੇ ਰੂਪ 'ਚ ਦਿੱਤਾ ਹੈ, ਜਿਸ ਨੂੰ ਸਕੂਲ ਦੀ ਸਵੇਰ ਦੀ ਪ੍ਰਰਾਥਨਾ ਦੇ ਸਮੇਂ ਬੋਲਨਾ ਬਹੁਤ ਹੀ ਜ਼ਰੂਰੀ ਹੈ। ਇਸ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਿਆ ਦੇ ਪੱਧਰ ਨੂੰ ਵਧਾਉਣ ਨੂੰ ਲੈ ਕੇ ਕਿਹਾ ਕਿ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਿੱਖਿਆ ਦੇ ਪੱਧਰ 'ਚ ਵਾਧਾ ਹੋਵੇ। ਵਿਦਿਆਰਥੀਆਂ ਵਿਚ ਚੰਗੇ ਵਿਚਾਰਾਂ ਦਾ ਸੰਚਾਰ ਹੋਵੇ। ਇਨ੍ਹਾਂ ਸਾਰਿਆਂ ਨੂੰ ਲੈ ਕੇ ਬਹੁਤ ਸਾਰੇ ਵਿਸ਼ਿਆਂ 'ਤੇ ਵਿਚਾਰ ਚਰਚਾ ਕੀਤੀ ਗਈ। 


Related News