ਆਨਲਾਈਨ ਭੋਜਨ ਮੰਗਵਾਉਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ

Saturday, Oct 13, 2018 - 11:15 AM (IST)

ਬਿਜ਼ਨੈੱਸ ਡੈਸਕ — ਮੈਟਰੋ ਸ਼ਹਿਰਾਂ ਵਿਚ ਆਨ ਲਾਈਨ ਭੋਜਨ ਮੰਗਵਾਉਣ ਦਾ ਰੁਝਾਨ ਵਧ ਰਿਹਾ ਹੈ। ਇਸ ਤਰ੍ਹਾਂ ਦਾ ਭੋਜਨ ਅਸੀਂ ਬਹੁਤ ਹੀ ਬੇਫਿਕਰ ਹੋ ਕੇ ਬਹੁਤ ਹੀ ਸਵਾਦ ਲੈ ਕੇ ਖਾਂਦੇ ਹਾਂ। ਪਰ ਕੀ ਇਹ ਭੋਜਨ ਸਫਾਈ ਨਾਲ ਬਣਾਇਆ ਜਾਂਦਾ ਹੈ, ਇਸ ਦੀ ਜਾਂਚ ਜਦੋਂ ਫੂਡ ਐਂਡ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ(ਐੱਫ.ਡੀ.ਏ.) ਨੇ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਐੱਫ.ਡੀ.ਏ. ਦੀ ਜਾਂਚ 'ਚ ਇਹ ਖੁਲਾਸਾ ਹੋਇਆ ਕਿ ਜਿਸ ਸਥਾਨ 'ਤੇ ਭੋਜਨ ਤਿਆਰ ਕੀਤਾ ਜਾਂਦਾ ਹੈ, ਉਥੇ ਅਸ਼ੁੱਧਤਾ ਹੈ ਅਤੇ ਸਫਾਈ ਦਾ ਬਿਲਕੁੱਲ ਧਿਆਨ ਨਹੀਂ ਰੱਖਿਆ ਜਾਂਦਾ। ਇਨ੍ਹਾਂ ਲਈ ਕੰਮ ਕਰਨ ਵਾਲੇ 100 ਤੋਂ ਵਧ ਅਜਿਹੇ ਕਾਰੋਬਾਰੀ ਅਦਾਰੇ ਹਨ ਜਿਹੜੇ ਕਿ ਬਿਨਾਂ ਪ੍ਰਵਾਨਗੀ ਦੇ ਭੋਜਨ ਬਣਾਉਣ ਦਾ ਕੰਮ ਕਰ ਰਹੇ ਹਨ। ਇਸ ਲਈ ਐੱਫ.ਡੀ.ਆਈ. ਨੇ ਸਿਵਗੀ, ਜੋਮੈਟੋ, ਫੂਡਪਾਂਡਾ, ਉਬਰ ਈਟਸ ਵਰਗੀਆਂ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ।

PunjabKesari

ਦਰਅਸਲ ਇਹ ਆਨਲਾਈਨ ਕੰਪਨੀਆਂ ਕਿਸੇ ਵੀ ਰੈਸਟੋਰੈਂਟ ਤੋਂ ਭੋਜਨ ਲੈ ਕੇ ਵੇਚ ਦਿੰਦੀਆਂ ਹਨ। ਇਹ ਕੰਪਨੀਆਂ ਅਜਿਹੇ ਰੈਸਟੋਰੈਂਟ ਅਤੇ ਇਟਰੀਜ਼ ਦਾ ਭੋਜਨ ਵੀ ਲੈ ਕੇ ਵੇਚ ਰਹੀਆਂ ਹਨ ਜਿਨ੍ਹਾਂ ਨੂੰ ਨਾ ਤਾਂ fssai ਦੀ ਮਨਜ਼ੂਰੀ ਮਿਲੀ ਹੈ ਅਤੇ ਨਾ ਹੀ ਸੁਬਿਆਂ ਦੀ fda ਤੋਂ। ਸਰਕਾਰੀ ਦਬਾਅ ਤੋਂ ਬਾਅਦ ਸਿਵਗੀ, ਜੋਮੈਟੋ, ਉਬਰ ਈਟਸ ਅਤੇ ਫੂਡਪਾਂਡਾ ਵਰਗੀਆਂ ਕੰਪਨੀਆਂ ਨੇ ਕਰੀਬ 10 ਹਜ਼ਾਰ ਰੈਸਟੋਰੈਂਟ ਨੂੰ ਆਪਣੀ ਸੂਚੀ ਵਿਚੋਂ ਹਟਾ ਦਿੱਤਾ ਹੈ। 

PunjabKesari

ਜ਼ਿਕਰਯੋਗ ਹੈ ਕਿ fssai ਨੂੰ ਉਪਭੋਗਤਾਵਾਂ ਕੋਲੋਂ ਸ਼ਿਕਾਇਤ ਮਿਲੀ ਸੀ ਕਿ ਆਨ ਲਾਈਨ ਮੰਗਵਾਏ ਗਏ ਭੋਜਨ ਦੀ ਕਵਾਲਿਟੀ ਖਰਾਬ ਹੁੰਦੀ ਹੈ। ਦੂਜੇ ਪਾਸੇ  ਐੱਫ.ਡੀ.ਏ. ਨੇ 21 ਸਤੰਬਰ ਤੋਂ 1 ਅਕਤੂਬਰ ਦੌਰਾਨ ਅਜਿਹੀਆਂ 347 ਥਾਵਾਂ ਦੀ ਜਾਂਚ ਕੀਤੀ, ਜਿਥੇ ਆਨ ਲਾਈਨ ਕੰਪਨੀਆਂ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ। ਜਾਂਚ ਅਧਿਕਾਰੀਆਂ ਨੇ ਦੇਖਿਆ ਕਿ ਸੂਚੀ 'ਚ ਮੌਜੂਦ ਕੁੱਲ ਅਦਾਰਿਆਂ ਵਿਚੋਂ 113 ਕਾਰੋਬਾਰੀ ਅਦਾਰੇ ਰਸਮੀ ਮਨਜ਼ੂਰੀ ਤੋਂ ਬਿਨਾਂ ਹੀ ਭੋਜਨ ਤਿਆਰ ਕਰ ਰਹੇ ਸਨ। ਇਸ ਤੋਂ ਇਲਾਵਾ ਇਨ੍ਹਾ ਸਥਾਨਾਂ 'ਤੇ ਨਿਯਮਾਂ ਦਾ ਉਲੰਘਣ ਅਤੇ ਵੱਡੇ ਪੈਮਾਨੇ 'ਤੇ ਅਸ਼ੁੱਧਤਾ ਦੇ ਖੁਲਾਸੇ ਵੀ ਹੋਏ ਹਨ। 

PunjabKesari
ਇਸ ਤੋਂ ਬਾਅਦ ਐੱਫ.ਡੀ.ਏ. ਨੇ ਸਾਰੀਆਂ ਕੰਪਨੀਆਂ ਨੂੰ ਨੋਟਿਸ ਭੇਜ ਕੇ ਸਪਸ਼ਟੀਕਰਨ ਮੰਗਿਆ ਹੈ। ਜਿਨਾਂ ਕਾਰੋਬਾਰੀ ਅਦਾਰਿਆਂ ਨੂੰ ਨੋਟਿਸ ਭੇਜਿਆ ਗਿਆ ਹੈ, ਉਨ੍ਹਾਂ ਵਿਚੋਂ 85 ਸਿਵਗੀ, 50 ਜੋਮੈਟੇ, 3 ਫੂਡਪਾਂਡਾ ਅਤੇ 2 ਉਬਰ ਈਟਸ ਨਾਲ ਜੁੜੇ ਹਨ। ਐੱਫ.ਡੀ.ਆਈ. ਕਮਿਸ਼ਨਰ ਪੱਲਵੀ ਦਰਾਡੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਨੋਟਿਸ ਦੇ ਦਿੱਤਾ ਗਿਆ ਹੈ, ਜਵਾਬ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।

PunjabKesari


Related News