ਮੁਸਲਿਮ ਸ਼ਖਸ ਨੇ ਹਿੰਦੂ ਧੀਆਂ ਦਾ ਕਰਵਾਇਆ ਵਿਆਹ, ਵਿਦਾਈ ਸਮੇਂ ਰੋਕਿਆ ਨਾ ਰੁਕੇ ਹੰਝੂ

Tuesday, Aug 25, 2020 - 02:38 PM (IST)

ਮੁਸਲਿਮ ਸ਼ਖਸ ਨੇ ਹਿੰਦੂ ਧੀਆਂ ਦਾ ਕਰਵਾਇਆ ਵਿਆਹ, ਵਿਦਾਈ ਸਮੇਂ ਰੋਕਿਆ ਨਾ ਰੁਕੇ ਹੰਝੂ

ਮਹਾਰਾਸ਼ਟਰ— ਇਨਸਾਨ ਦੀ ਜ਼ਿੰਦਗੀ 'ਚ ਕੁਝ ਰਿਸ਼ਤੇ ਜਾਤ-ਧਰਮ ਤੋਂ ਪਰ੍ਹੇ ਹੁੰਦੇ ਹਨ ਅਤੇ ਇਹ ਰਿਸ਼ਤੇ ਕਾਫੀ ਖੂਬਸੂਰਤ ਵੀ ਹੁੰਦੇ ਹਨ। ਇਨ੍ਹਾਂ ਰਿਸ਼ਤਿਆਂ ਨਾਲ ਮੋਹ ਦੀਆਂ ਤੰਦਾਂ ਜੁੜ ਜਾਂਦੀਆਂ ਹਨ। ਮਹਾਰਾਸ਼ਟਰ ਵਿਚ ਇਕ ਅਜਿਹੀ ਹੀ ਖੂਬਸੂਰਤ ਰਿਸ਼ਤਿਆਂ ਦੀ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਨੇ ਹਰ ਧਰਮ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਹ ਤਸਵੀਰ ਹੈ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਬਾਬਾਭਾਈ ਪਠਾਨ ਦੀ, ਜਿਨ੍ਹਾਂ ਨੇ ਆਪਣੀ ਭੈਣ ਦੀਆਂ ਧੀਆਂ ਦੀ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ। ਬਾਬਾਭਾਈ ਨੇ ਵਿਆਹ ਵਿਚ ਮਾਮਾ ਦੇ ਰੂਪ 'ਚ ਸਾਰੀਆਂ ਰਸਮਾਂ ਨਿਭਾਈਆਂ ਪਰ ਜਦੋਂ ਕੁੜੀਆਂ ਦੀ ਵਿਦਾਈ ਦਾ ਸਮਾਂ ਆਇਆ ਤਾਂ ਉਨ੍ਹਾਂ ਦੇ ਹੰਝੂ ਰੋਕਿਆ ਨਾ ਰੁਕ ਸਕੇ। ਉਨ੍ਹਾਂ ਦੀਆਂ ਭਾਣਜੀਆਂ ਵੀ ਮਾਮੇ ਨੂੰ ਮਿਲ ਕੇ ਰੋਣ ਲੱਗੀਆਂ। 

PunjabKesari

ਬਾਬਾਭਾਈ ਪਠਾਨ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਬੋਧੇਗਾਵ ਜ਼ਿਲ੍ਹੇ ਵਿਚ ਰਹਿੰਦੇ ਹਨ। ਕੁੜੀਆਂ ਦੀ ਮਾਂ ਭੂਸਰੇ ਦਾ ਕੋਈ ਸਕਾ ਭਰਾ ਨਹੀਂ ਹੈ, ਇਸ ਲਈ ਉਹ ਹਰ ਸਾਲ ਬਾਬਾਭਾਈ ਨੂੰ ਹੀ ਰੱਖੜੀ ਬੰਨ੍ਹਦੀ ਹੈ ਤਾਂ ਭਰਾ ਵੀ ਆਪਣੀ ਮੂੰਹ ਬੋਲੀ ਭੈਣ ਨੂੰ ਪਿਆਰਾ ਜਿਹਾ ਤੋਹਫ਼ਾ ਦਿੰਦੇ ਹਨ। ਕੁਝ ਸਮਾਂ ਪਹਿਲਾਂ ਭੂਸਰੇ ਦੇ ਪਤੀ ਦੀ ਮੌਤ ਹੋ ਗਈ। ਉਦੋਂ ਤੋਂ ਭੂਸਰੇ ਅਤੇ ਉਨ੍ਹਾਂ ਦੀ ਧੀਆਂ ਬਾਬਾਭਾਈ ਦੇ ਹੀ ਪਰਿਵਾਰ ਦਾ ਹਿੱਸਾ ਹਨ ਅਤੇ ਬਾਬਾਭਾਈ ਉਨ੍ਹਾਂ ਪ੍ਰਤੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।

PunjabKesari

ਜਦੋਂ ਦੋਹਾਂ ਕੁੜੀਆਂ ਦਾ ਵਿਆਹ ਦਾ ਸਮਾਂ ਆਇਆ ਤਾਂ ਬਾਬਾਭਾਈ ਨੇ ਆਪਣੇ ਪੈਸਿਆਂ ਨਾਲ ਸਾਰਾ ਇੰਤਜ਼ਾਮ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਸਮਾਜ ਦੀ ਪਰਵਾਹ ਕੀਤੇ ਬਿਨਾਂ ਕੰਨਿਆਦਾਨ ਵੀ ਕੀਤਾ। ਜਦੋਂ ਕੁੜੀਆਂ ਦੀ ਵਿਦਾਈ ਹੋਈ ਤਾਂ ਬਾਬਾਭਾਈ ਫੁਟ-ਫੁਟ ਕੇ ਰੋਣ ਲੱਗੇ, ਮੰਨੋ ਉਨ੍ਹਾਂ ਦੀਆਂ ਧੀਆਂ ਵਿਦਾ ਹੋ ਰਹੀਆਂ ਹੋਣ। ਫਿਰ ਉਨ੍ਹਾਂ ਨੇ ਕੁੜੀਆਂ ਨੂੰ ਵਿਦਾ ਕਰਵਾਇਆ।


author

Tanu

Content Editor

Related News