ਝਾਰਖੰਡ ''ਚ ਚੋਣ ਖਰਚ ''ਤੇ ਨਿਗਰਾਨੀ ਲਈ ਮੁਰਲੀ ਕੁਮਾਰ ਹੋਣਗੇ ਵਿਸ਼ੇਸ਼ ਸੁਪਰਵਾਇਜ਼ਰ

Sunday, Nov 03, 2019 - 03:30 PM (IST)

ਝਾਰਖੰਡ ''ਚ ਚੋਣ ਖਰਚ ''ਤੇ ਨਿਗਰਾਨੀ ਲਈ ਮੁਰਲੀ ਕੁਮਾਰ ਹੋਣਗੇ ਵਿਸ਼ੇਸ਼ ਸੁਪਰਵਾਇਜ਼ਰ

ਨਵੀਂ ਦਿੱਲੀ—ਚੋਣ ਕਮਿਸ਼ਨ ਨੇ ਝਾਰਖੰਡ ਵਿਧਾਨ ਸਭਾ 'ਚ ਖਰਚ ਦੀ ਸੀਮਾ 'ਤੇ ਨਿਗਰਾਨੀ ਲਈ ਮਾਲੀਆ ਵਿਭਾਗ ਦੇ ਅਧਿਕਾਰੀ ਬੀ. ਮੁਰਲੀ ਕੁਮਾਰ ਨੂੰ ਵਿਸ਼ੇਸ਼ ਸੁਪਰਵਾਇਜ਼ਰ ਨਿਯੁਕਤ ਕੀਤੇ ਹਨ। ਕਮਿਸ਼ਨ ਵੱਲੋਂ ਅੱਜ ਭਾਵ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ 1983 ਬੈਂਚ ਦੇ ਅਧਿਕਾਰੀ ਕੁਮਾਰ ਨੂੰ ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਤੋਂ ਸਲਾਹ ਮਸ਼ਵਰੇ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਹੈ। ਕੁਮਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਮੀਦਵਾਰਾਂ ਦੇ ਚੋਣ ਖਰਚ ਦੀ ਸੀਮਾ 'ਤੇ ਨਿਗਰਾਨੀ ਤੋਂ ਇਲਾਵਾ ਚੋਣ ਪ੍ਰਕਿਰਿਆ ਦਾ ਪਾਲਣ ਯਕੀਨੀ ਬਣਾਉਣ ਦੀ ਵੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਦੀ ਜਾਂਚ ਸੀਮਾ 'ਚ ਕੰਮ ਕਰਨ ਦਾ ਵਿਆਪਕ ਤਜਰਬਾ ਹੈ। ਉਨ੍ਹਾਂ ਨੂੰ ਚੋਣ ਦੇ ਦੌਰਾਨ ਵੋਟਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੋਬਾਇਲ ਐਪ 'ਸੀ ਵਿਜਿਲ' ਅਤੇ ਵੋਟਰ ਹੈਲਪਲਾਈਨ 'ਤੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਨਿਗਰਾਨੀ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ।

PunjabKesari


author

Iqbalkaur

Content Editor

Related News