ਪੁੱਤ ਨੇ 10ਵੀਂ ਬੋਰਡ ਦੀ ਪ੍ਰੀਖਿਆ ''ਚ ਲਏ ਸਿਰਫ਼ 35 ਫ਼ੀਸਦੀ ਅੰਕ, ਮਾਪਿਆਂ ਨੇ ਮਨਾਈ ਖੁਸ਼ੀ

06/10/2023 5:42:34 PM

ਮੁੰਬਈ- ਆਮ ਤੌਰ 'ਤੇ ਹਰ ਮਾਪਿਆਂ ਦਾ ਸੁਫ਼ਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ 10 ਵੀਂ ਅਤੇ 12ਵੀਂ ਜਮਾਤ 'ਚ 80 ਜਾਂ 90 ਫ਼ੀਸਦੀ ਅੰਕ ਲਿਆਉਣ, ਜਿਸ ਨਾਲ ਉਨ੍ਹਾਂ ਨੂੰ ਚੰਗਾ ਕਰੀਅਰ ਮਿਲ ਸਕੇ ਪਰ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਮਾਪੇ ਨਾ ਸਿਰਫ ਆਪਣੇ ਬੱਚੇ ਦੇ ਘੱਟ ਅੰਕ ਆਉਣ 'ਤੇ ਵੀ ਖੁਸ਼ ਹਨ। ਇੰਟਰਨੈਟ ਯੂਜ਼ਰਸ ਮਾਪਿਆਂ ਦੀ ਦਿਲ ਨੂੰ ਛੂਹਣ ਵਾਲੀ ਪ੍ਰਤੀਕਿਰਿਆ ਵੇਖ ਕੇ ਹੈਰਾਨ ਅਤੇ ਖੁਸ਼ ਹੋਏ। 

ਇਹ ਵੀ ਪੜ੍ਹੋ-  3 ਸਾਲ ਦੀ ਬੱਚੀ ਨੂੰ ਯਾਦ ਹੈ ਹਨੂੰਮਾਨ ਚਾਲੀਸਾ, ਪਾਠ ਕਰ ਕੇ ਬਣਾਇਆ ਵਰਲਡ ਰਿਕਾਰਡ

ਮੁੰਬਈ ਦੇ ਇਕ ਪਰਿਵਾਰ ਨੇ ਰੂੜ੍ਹੀਵਾਦ ਪਰੰਪਰਾ ਨੂੰ ਤੋੜਿਆ ਅਤੇ ਆਪਣੇ ਪੁੱਤਰ ਦੇ 10ਵੀਂ ਬੋਰਡ ਦੀ ਪ੍ਰੀਖਿਆ ਪਾਸ ਕਰਨ ਦਾ ਜਸ਼ਨ ਮਨਾਇਆ, ਜਦੋਂ ਕਿ ਉਸ ਨੇ ਸਿਰਫ 35 ਫ਼ੀਸਦੀ ਅੰਕ ਪ੍ਰਾਪਤ ਕੀਤੇ। ਪੁੱਤ ਨੂੰ ਝਿੜਕਣ ਜਾਂ ਗੁੱਸੇ ਹੋਣ ਦੀ ਬਜਾਏ ਮੁੰਡੇ ਦੇ ਮਾਪੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਖੁਸ਼ੀ ਨਾਲ ਉਸ ਦੇ ਅੰਕ ਪ੍ਰਦਰਸ਼ਿਤ ਕਰਦੇ ਸਨ। ਇਸ ਵੀਡੀਓ ਨੂੰ IAS ਅਧਿਕਾਰੀ ਅਵਨੀਸ਼ ਸ਼ਰਨ ਨੇ ਸ਼ੇਅਰ ਕੀਤਾ ਹੈ। 

ਇਹ ਵੀ ਪੜ੍ਹੋ- ਵਿਆਹ ਦੇ 17 ਦਿਨ ਬਾਅਦ ਪਤੀ ਬਣਿਆ ਹੈਵਾਨ, ਅਜਿਹਾ ਕਰੇਗਾ ਹਸ਼ਰ ਪਤਨੀ ਨੇ ਕਦੇ ਸੋਚਿਆ ਨਹੀਂ ਸੀ

ਵਿਸ਼ਾਲ ਨਾਂ ਦਾ ਇਹ ਵਿਦਿਆਰਥੀ ਠਾਣੇ ਦੇ ਇਕ ਮਰਾਠੀ ਮੀਡੀਆ ਸਕੂਲ 'ਚ ਪੜ੍ਹਦਾ ਹੈ। ਇਸ ਵਿਦਿਆਰਥੀ ਨੇ ਸਾਰੇ 6 ਵਿਸ਼ਿਆਂ 'ਚੋਂ 35 ਅੰਕ ਪ੍ਰਾਪਤ ਕੀਤੇ ਹਨ। ਵਿਸ਼ਾਲ ਨੇ ਕਿਹਾ ਕਿ ਉਨ੍ਹਾਂ ਨੂੰ ਬੋਰਡ ਪ੍ਰੀਖਿਆ ਪਾਸ ਕਰਨ ਦੀ ਉਮੀਦ ਨਹੀਂ ਸੀ। ਵਿਸ਼ਾਲ ਦੇ ਪਿਤਾ ਆਟੋ ਰਿਕਸ਼ਾ ਚਲਾਉਂਦੇ ਹਨ। ਵਿਸ਼ਾਲ ਦਾ ਮੰਨਣਾ ਹੈ ਕਿ ਮੇਰੇ ਮਾਤਾ-ਪਿਤਾ ਦੇ ਲਗਾਤਾਰ ਹੌਂਸਲੇ ਕਾਰਨ ਹੀ ਉਹ ਪ੍ਰੀਖਿਆ ਪਾਸ ਕਰਨ 'ਚ ਸਫ਼ਲ ਰਿਹਾ।

ਇਹ ਵੀ ਪੜ੍ਹੋ- 'AAP' ਨੇ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਖੋਲ੍ਹਿਆ ਮੋਰਚਾ, ਭਲਕੇ ਰਾਮਲੀਲਾ ਮੈਦਾਨ 'ਚ ਹੋਵੇਗੀ ਮਹਾਰੈਲੀ

ਦੱਸ ਦੇਈਏ ਕਿ IAS ਅਵਨੀਸ਼ ਸ਼ਰਨ ਨੇ ਨੰਬਰਾਂ ਦੀ ਹੋਣ ਵਾਲੀ ਦੌੜ ਤੋਂ ਬਚਣ ਲਈ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਅੰਕਾਂ ਦੀ ਡਿਟੇਲ ਵੀ ਸਾਂਝੀ ਕੀਤੀ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ ਕਿ 10ਵੀਂ ਵਿਚ ਉਨ੍ਹਾਂ ਨੇ 44.7 ਫ਼ੀਸਦੀ ਅਤੇ 12ਵੀਂ ਵਿਚ 65 ਫ਼ੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ ਗਰੈਜੂਏਸ਼ਨ 'ਚ ਵੀ 60 ਫ਼ੀਸਦੀ ਅੰਕ ਲੈ ਕੇ ਹੀ ਆਏ ਸਨ।


Tanu

Content Editor

Related News