ਮੁੰਬਈ : 15 ਅਗਸਤ ਤੋਂ ਚੱਲਣਗੀਆਂ ਲੋਕਲ ਟਰੇਨਾਂ, ਸਿਰਫ ਇਹ ਲੋਕ ਹੀ ਕਰ ਸਕਣਗੇ ਸਫਰ

08/09/2021 1:14:09 AM

ਨੈਸ਼ਨਲ ਡੈਸਕ-ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਐਤਵਾਰ ਨੂੰ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਧਵ ਠਾਕਰੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਮੁੰਬਈਵਾਸੀ 15 ਅਗਸਤ ਤੋਂ ਲੋਕਲ ਟਰੇਨਾਂ 'ਚ ਯਾਤਰਾ ਕਰ ਸਕਦੇ ਹਨ ਪਰ ਇਸ ਸੁਵਿਧਾ ਦਾ ਲਾਭ ਲੈਣ ਲਈ ਦੂਜੀ ਖੁਰਾਕ ਤੋਂ ਬਾਅਦ 14 ਦਿਨ ਦਾ ਅੰਤਰਾਲ ਹੋਣਾ ਲਾਜ਼ਮੀ ਹੈ। ਠਾਕਰੇ ਨੇ ਇਕ 'ਲਾਈਵ ਵੈਬਕਾਸਟ' 'ਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਕਾਨਾਂ, ਮਾਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨਾਂ ਨੂੰ ਛੋਟ ਦੇਣ 'ਤੇ ਵਿਚਾਰ ਕਰ ਰਹੀ ਹੈ ਅਤੇ ਸੋਮਵਾਰ ਨੂੰ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਕੀਤੇ ਗਏ 45 PSA ਆਕਸੀਜਨ ਪਲਾਂਟ

ਮੁੱਖ ਮੰਤਰੀ ਨੇ ਕਿਹਾ ਕਿ ਯਾਤਰੀ ਮੋਬਾਇਲ ਐਪ ਰਾਹੀਂ ਟਰੇਨ ਪਾਸ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ ਉਹ ਸ਼ਹਿਰ ਦੇ ਨਗਰਪਾਲਿਕਾ ਵਾਰਡ ਦੇ ਨਾਲ-ਨਾਲ ਉਪਨਗਰ ਰੇਲਵੇ ਸਟੇਸ਼ਨਾਂ ਤੋਂ ਫੋਟੋ ਪਾਸ ਲੈ ਸਕਦੇ ਹਨ। ਦੱਸ ਦਈਏ ਕਿ ਮਹਾਨਗਰ 'ਚ ਉਪਨਗਰੀ ਰੇਲ ਸੇਵਾਵਾਂ ਇਸ ਸਾਲ ਅਪ੍ਰੈਲ 'ਚ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਜਦ ਸੂਬੇ 'ਚ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ-19 ਦੇ ਮਾਮਲੇ ਸਿਖਰ 'ਤੇ ਸਨ। ਮੌਜੂਦਾ ਸਮੇਂ 'ਚ ਸਿਰਫ ਸਰਕਾਰੀ ਕਰਮਚਾਰੀਆਂ ਅਤੇ ਲੋੜੀਂਦੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਹੀ ਲੋਕਲ ਟਰੇਨਾਂ 'ਚ ਯਾਤਰਾ ਕਰਨ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ


Anuradha

Content Editor

Related News