ਮੁੰਬਈ ਬਾਰਿਸ਼ ਤੋਂ ਆਮ ਜਨਤਾ ਹੀ ਨਹੀਂ ਨੇਤਾ ਵੀ ਪਰੇਸ਼ਾਨ, ਟਵੀਟ ਕੀਤੀਆਂ ਤਸਵੀਰਾਂ

07/02/2019 4:11:20 PM

ਮੁੰਬਈ— ਮੁੰਬਈ 'ਚ ਪੈ ਰਹੀ ਬਾਰਿਸ਼ ਲੋਕਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ। ਆਮ ਜਨਤਾ ਦੇ ਨਾਲ-ਨਾਲ ਨੇਤਾ ਵੀ ਪਰੇਸ਼ਾਨ ਹਨ। ਪਰੇਸ਼ਾਨ ਵੀ ਕਿਉਂ ਨਾ ਹੋਣ, ਕਿਉਂਕਿ ਬਾਰਿਸ਼ ਦਾ ਪਾਣੀ ਸੜਕਾਂ-ਗਲੀਆਂ ਤੋਂ ਇਲਾਵਾ ਘਰਾਂ ਅੰਦਰ ਦਾਖਲ ਹੋ ਗਿਆ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਨਵਾਬ ਮਲਿਕ ਨੇ ਮੁੰਬਈ ਦੇ ਕੁਰਲਾ ਸਥਿਤ ਆਪਣੇ ਘਰ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ, ਜਿਸ ਵਿਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਭਰ ਗਿਆ ਹੈ। ਇਨ੍ਹਾਂ ਤਸਵੀਰਾਂ ਵਿਚ ਮਲਿਕ ਖੁਦ ਗੋਡਿਆਂ ਤਕ ਪਾਣੀ ਵਿਚ ਖੜ੍ਹੇ ਨਜ਼ਰ ਆ ਰਹੇ ਹਨ।

PunjabKesari

ਮਲਿਕ ਨੇ ਆਪਣੇ ਟਵੀਟ 'ਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਮੁੱਖ ਮੰਤਰੀ ਦਵਿੰਦਰ ਫੜਨਵੀਸ ਦੇ ਦਫਤਰ ਅਤੇ ਬੀ. ਐੱਮ. ਸੀ. ਨੂੰ ਟੈਗ ਕਰਦੇ ਹੋਏ ਲਿਖਿਆ, ''ਕਰੂਨ ਦਖਾਵਲਾ (ਕਰ ਦਿੱਤਾ ਹੈ)।'' 'ਕਰੂਨ ਦਖਾਵਲਾ' ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦਾ ਇਕ ਨਾਅਰਾ ਹੈ, ਜਿਸ ਦਾ ਇਸਤੇਮਾਲ ਪਾਰਟੀ ਨੇ ਚੋਣ ਮੁਹਿੰਮਾਂ ਵਿਚ ਇਹ ਦੱਸਣ ਲਈ ਕੀਤਾ ਸੀ ਕਿ ਉਸ ਨੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰ ਦਿੱਤਾ ਹੈ। ਇਕ ਹੋਰ ਟਵੀਟ ਵਿਚ ਮਲਿਕ ਨੇ ਤੰਜ਼ ਕੱਸਦੇ ਹੋਏ ਕਿਹਾ, ''ਸ਼ੁਕਰੀਆ ਐੱਮ. ਸੀ. ਜੀ. ਐੱਮ-ਬੀ. ਐੱਮ. ਸੀ.''।

ਮਲਿਕ ਨੇ ਦੱਸਿਆ ਕਿ ਭਾਰੀ ਬਾਰਿਸ਼ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਅੱਧੀ ਰਾਤ ਨੂੰ ਪਾਣੀ ਭਰਨਾ ਸ਼ੁਰੂ ਹੋਇਆ ਅਤੇ 5 ਘੰਟੇ ਬਾਅਦ ਪਾਣੀ ਉਤਰਨਾ ਸ਼ੁਰੂ ਹੋਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਬੀ. ਐੱਮ. ਸੀ. ਵਲੋਂ ਨਾਲਿਆਂ ਦੀ ਅਧੂਰੀ ਸਫਾਈ ਕਾਰਨ ਇਹ ਸਥਿਤੀ ਬਣੀ।


Tanu

Content Editor

Related News