''ਕੋਈ ਵੀ ਪਾਰਟੀ ਜਨਤਾ ਤੋਂ ਵੱਡੀ ਨਹੀਂ ਹੋ ਸਕਦੀ'', ਰਾਮਲੀਲਾ ਮੈਦਾਨ ''ਤੋਂ ਕਲਪਨਾ ਸੋਰੇਨ ਦਾ BJP ''ਤੇ ਤਿੱਖਾ ਹਮਲਾ

03/31/2024 2:05:29 PM

ਨਵੀਂ ਦਿੱਲੀ- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਨੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ 'ਇੰਡੀਆ' ਗਠਜੋੜ ਦੀ ਮਹਾਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਤਾਕਤ ਭਾਰਤ ਦੀ 140 ਕਰੋੜ ਦੀ ਜਨਤਾ ਹੈ, ਜਿਨ੍ਹਾਂ ਦੀ ਤਾਕਤ ਸਾਨੂੰ ਸਾਰਿਆਂ ਨੂੰ ਮਿਲੀ ਹੈ। ਸੰਵਿਧਾਨ ਤੋਂ ਪ੍ਰਾਪਤ ਜਿੰਨੀਆਂ ਵੀ ਗਾਰੰਟੀਆਂ ਹਨ, ਉਨ੍ਹਾਂ ਨੂੰ ਐੱਨ.ਡੀ.ਏ. ਸਰਕਾਰ ਦੁਆਰਾ ਨਸ਼ਟ ਕੀਤਾ ਜਾ ਰਿਹਾ ਹੈ। ਕਲਪਨਾ ਸੋਰੇਨ ਨੇ ਕਿਹਾ ਕਿ ਭਗਵਾਨ ਰਾਮ ਨੇ ਵੀ ਆਪਣੇ ਵਿਰੋਧੀਆਂ ਦਾ ਸਨਮਾਨ ਕੀਤਾ ਸੀ। 

ਕਲਪਨਾ ਸੋਰੇਨ ਨੇ ਕਿਹਾ ਕਿ ਭਗਵਾਨ ਰਾਮ ਨੇ ਹਮੇਸ਼ਾ ਆਪਣੇ ਸਿਧਾਂਤਾਂ ਦਾ ਪਾਲਨ ਕੀਤਾ ਸੀ। ਉਹ ਧੀਰਜ ਵਾਲੇ ਸਨ। ਆਪਣੇ ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਵੀ ਉਹ ਉਨ੍ਹਾਂ ਦਾ ਸਨਮਾਨ ਕਰਦੇ ਸਨ। 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ 'ਚ ਬੇਰੁਜ਼ਗਾਰੀ ਹੈ, ਮਹਿੰਗਾਈ ਸਿਖਰਾਂ 'ਤੇ ਹੈ ਅਤੇ ਨਫਰਤ ਦੀ ਅੱਗ ਫੈਲਾਈ ਜਾ ਰਹੀ ਹੈ... ਇੱਥੇ ਕੋਈ ਵੀ ਹਰ ਜਾਤ ਅਤੇ ਵਰਗ ਦੀ ਰਾਖੀ ਲਈ ਖੜ੍ਹਾ ਨਹੀਂ ਹੋਇਆ। ਭਾਰਤ ਦੇ ਲੋਕ ਸਭ ਤੋਂ ਵੱਡੇ ਹਨ। ਕੋਈ ਵੀ ਪਾਰਟੀ 140 ਕਰੋੜ ਦੀ ਜਨਤਾ ਤੋਂ ਵੱਧ ਤਾਕਤਵਰ ਨਹੀਂ ਹੋ ਸਕਦੀ।


Rakesh

Content Editor

Related News