ਮੁੰਬਈ ਦੀ ਇਵੈਂਟ ਮੈਨੇਜਰ ਨਾਲ ਦਿੱਲੀ ਦੇ ਹੋਟਲ ''ਚ ਜਬਰ ਜ਼ਿਨਾਹ, ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

Monday, Nov 23, 2020 - 05:27 PM (IST)

ਮੁੰਬਈ ਦੀ ਇਵੈਂਟ ਮੈਨੇਜਰ ਨਾਲ ਦਿੱਲੀ ਦੇ ਹੋਟਲ ''ਚ ਜਬਰ ਜ਼ਿਨਾਹ, ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ- ਮੁੰਬਈ 'ਚ ਰਹਿਣ ਵਾਲੀ 28 ਸਾਲਾ ਇਕ ਫਰੀਲਾਂਸ ਇਵੈਂਸ ਮੈਨੇਜਰ ਨਾਲ ਦਿੱਲੀ ਦੇ ਏਰੋਸਿਟੀ ਖੇਤਰ 'ਚ ਜਬਰ ਜ਼ਿਨਾਹ ਅਤੇ ਛੇੜਛਾੜ ਨੂੰ ਲੈ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਸੰਦੀਪ ਮੇਹਤਾ (57) ਅਤੇ ਨਵੀਨ ਡਾਵਰ (47) ਦੇ ਰੂਪ 'ਚ ਕੀਤੀ ਗਈ ਹੈ, ਜੋ ਹਰਿਆਣਾ ਦੇ ਸੋਨੀਪਤ 'ਚ ਢਾਬਾ ਚਲਾਉਂਦੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮੇਹਤਾ 'ਤੇ ਧਾਰਾ 376 (ਜਬਰ ਜ਼ਿਨਾਹ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਪੁਲਸ ਹਿਰਾਸਤ 'ਚ ਹੈ। ਉਨ੍ਹਾਂ ਨੇ ਕਿਹਾ ਕਿ ਡਾਵਰ 'ਤੇ ਧਾਰਾ 354 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਮਿਲੀ ਸੀ।

ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਮੇਹਤਾ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਉਹ ਬੁੱਧਵਾਰ ਨੂੰ ਦਿੱਲੀ ਆਈ ਸੀ ਅਤੇ ਏਰੋਸਿਟੀ 'ਚ ਸਥਿਤ ਇਕ ਹੋਟਲ 'ਚ ਰੁਕੀ ਸੀ। ਪੁਲਸ ਨੇ ਦੱਸਿਆ ਕਿ ਅਗਲੇ ਦਿਨ ਉਹ ਮੇਹਤਾ ਅਤੇ ਉਸ ਦੇ ਦੋਸਤ ਡਾਵਰ ਨੂੰ ਕਨਾਟ ਪਲੇਟ 'ਤੇ ਮਿਲੀ। ਪੀੜਤਾ ਦਾ ਦੋਸ਼ ਹੈ ਕਿ ਡਾਵਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਮੇਹਤਾ ਉਸ ਨੂੰ ਹੋਟਲ ਤੱਕ ਛੱਡਣ ਆਇਆ ਅਤੇ ਉਸ ਨੇ ਕੁੜੀ ਦੇ ਕਮਰੇ 'ਚ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਕਿਹਾ ਕਿ ਮੇਹਤਾ ਨੇ ਪੀੜਤਾ ਨੂੰ ਹੋਟਲ ਤੋਂ ਆਨੰਦ ਵਿਹਾਰ ਛੱਡਿਆ ਅਤੇ ਦੌੜ ਗਿਆ। ਇਸ ਤੋਂ ਬਾਅਦ ਪੀੜਤਾ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਮਰੀਜ਼ਾਂ ਦਾ ਇਲਾਜ ਕਰਦੇ-ਕਰਦੇ ਕੋਰੋਨਾ ਦੀ ਲਪੇਟ 'ਚ ਆਈ ਡਾਕਟਰ, ਇਲਾਜ ਦੌਰਾਨ ਤੋੜਿਆ ਦਮ


author

DIsha

Content Editor

Related News