ਭਾਰਤ ''ਚ ਕੋਰੋਨਾ ਦਾ ਅਨੋਖਾ ਮਾਮਲਾ; ਦਿਮਾਗ ''ਚ ਸੋਜ ਮਗਰੋਂ ਮਰੀਜ਼ ਦੀ ਗਈ ਯਾਦਦਾਸ਼ਤ

Wednesday, Oct 14, 2020 - 01:52 PM (IST)

ਭਾਰਤ ''ਚ ਕੋਰੋਨਾ ਦਾ ਅਨੋਖਾ ਮਾਮਲਾ; ਦਿਮਾਗ ''ਚ ਸੋਜ ਮਗਰੋਂ ਮਰੀਜ਼ ਦੀ ਗਈ ਯਾਦਦਾਸ਼ਤ

ਮੁੰਬਈ— ਮਹਾਰਾਸ਼ਟਰ ਵਿਚ ਕੋਰੋਨਾ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੇ ਪਾਲਘਰ ਦੀ ਰਹਿਣ ਵਾਲੀ 47 ਸਾਲਾ ਸ਼ਾਇਸਤਾ ਪਠਾਨ ਨੇ ਆਪਣੇ ਢਿੱਡ ਅਤੇ ਸਿਰ 'ਚ ਦਰਦ ਦੀ ਸ਼ਿਕਾਇਤ ਕੀਤੀ, ਤਾਂ ਡਾਕਟਰਾਂ ਨੂੰ ਕੋਰੋਨਾ ਦਾ ਲੱਛਣ ਨਹੀਂ ਦਿਖਾਈ ਦੇ ਰਿਹਾ ਸੀ। ਮਰੀਜ਼ ਦੀ ਨਾ ਸਿਰਫ ਯਾਦਦਾਸ਼ਤ 'ਤੇ ਅਸਰ ਪਿਆ, ਸਗੋਂ ਉਸ ਨੂੰ ਆਪਣੀ ਬੀਮਾਰੀ ਦੇ ਦਿਨਾਂ ਦੀ ਵੀ ਯਾਦ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਦੇ ਨਿਊਰੋਲੌਜੀਕਲ ਜਾਂ ਨਰਵਸ ਸਿਸਟਮ ਨਾਲ ਜੁੜੀ ਸਮੱਸਿਆ ਬਹੁਤ ਦੁਰਲੱਭ ਕਿਸਮ ਦੀ ਹੈ। ਹੁਣ ਇਨ੍ਹਾਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਅਮਰੀਕਾ ਵਿਚ ਵੀ ਕਈ ਮਰੀਜ਼ਾਂ ਨੇ ਕੋਰੋਨਾ ਤੋਂ ਠੀਕ ਹੋਣ ਮਗਰੋਂ ਯਾਦਦਾਸ਼ਤ ਚੱਲੇ ਜਾਣ ਅਤੇ ਭੁੱਲਣ ਦੀ ਸ਼ਿਕਾਇਤ ਕੀਤੀ ਹੈ।

ਦਰਅਸਲ ਸ਼ਾਇਸਤਾ ਨੂੰ ਦੋ ਮਹੀਨੇ ਪਹਿਲਾਂ ਢਿੱਡ ਦਰਦ ਅਤੇ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਉਸ ਸਮੇਂ ਉਨ੍ਹਾਂ ਦੀ ਹਾਲਤ ਅਜਿਹੀ ਸੀ ਕਿ ਕਈ ਨਰਸਾਂ ਅਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦਾ ਨਮੂਨਾ ਨਹੀਂ ਲਿਆ ਜਾ ਸਕਿਆ। ਡਾਕਟਰਾਂ ਦੀ ਮਿਹਨਤ ਤੋਂ ਬਾਅਦ ਜਦੋਂ ਸ਼ਾਇਸਤਾ ਸ਼ਾਂਤ ਹੋਈ ਤਾਂ ਉਨ੍ਹਾਂ ਦਾ ਨਮੂਨਾ ਲਿਆ ਗਿਆ। ਇਸ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਵਾਇਰਸ ਇਨਸੇਫੇਲਾਇਟਿਸ ਹੋਇਆ ਹੈ। ਇਹ ਕੋਰੋਨਾ ਨਾਲ ਹੋਣ ਵਾਲੀ ਇਕ ਜਟਿਲਤਾ ਹੈ, ਜਿਸ ਨਾਲ ਦਿਮਾਗ 'ਚ ਸੋਜ ਹੋ ਗਈ। 

ਨਿਊਰੋਲੌਜੀਕਲ ਡਾ. ਪਵਨ ਪਈ ਨੇ ਉਨ੍ਹਾਂ ਦਾ ਇਲਾਜ ਕੀਤਾ, ਜਿਸ 'ਚ ਕਿਹਾ ਗਿਆ ਹੈ ਕਿ ਸ਼ਾਇਸਤਾ ਦੇ ਦਿਮਾਗ 'ਚ ਅਜੇ ਵੀ ਸੋਜ ਹੈ। ਉਹ ਵਾਇਰਸ ਦੇ 8 ਦਿਨਾਂ ਨੂੰ ਵੀ ਯਾਦ ਨਹੀਂ ਰੱਖ ਸਕਦੀ ਹੈ ਪਰ ਉਂਝ ਸਿਹਤਮੰਦ ਹੈ। ਡਾ. ਮੁਤਾਬਕ ਇਕ ਵਾਇਰਸ ਕਾਰਨ ਦਿਮਾਗ ਦੀ ਸੋਜ ਸਥਾਈ ਤੌਰ 'ਤੇ ਦਿਮਾਗੀ ਹਾਲਤ ਨੂੰ ਖਰਾਬ ਕਰਨ ਦਾ ਕਾਰਨ ਬਣ ਸਕਦੀ ਹੈ। ਡਾ. ਮੁਤਾਬਕ ਉਸ ਨੂੰ ਵਾਇਰਸ ਇਨਸੇਫੇਲਾਇਟਿਸ ਹੋਣ ਦੀ ਪੁਸ਼ਟੀ ਹੋਈ, ਜਦਕਿ ਪੀ. ਸੀ. ਆਰ. ਪਰੀਖਣ ਤੋਂ ਪਤਾ ਲੱਗਾ ਕਿ ਉਹ ਕੋਰੋਨਾ ਪਾਜ਼ੇਟਿਵ ਸੀ।


author

Tanu

Content Editor

Related News