ਮੁੰਬਈ : ਚੱਕਰਵਾਤ ''ਨਿਸਰਗ'' ਕਾਰਨ ਰੇਲਗੱਡੀਆਂ ਦੇ ਬਦਲੇ ਮਾਰਗ, ਸਮੇਂ ''ਚ ਵੀ ਤਬਦੀਲੀ

06/03/2020 11:50:02 AM

ਮੁੰਬਈ (ਭਾਸ਼ਾ)— ਚੱਕਰਵਾਤ ਤੂਫਾਨ 'ਨਿਸਰਗ' ਦੇ ਅੱਜ ਦੁਪਹਿਰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਅਲੀਬਾਗ ਪਹੁੰਚਣ ਤੋਂ ਪਹਿਲਾਂ ਮੱਧ ਰੇਲਵੇ ਨੇ ਮੁੰਬਈ ਤੋਂ ਕੁਝ ਰੇਲਗੱਡੀਆਂ ਦੇ ਮਾਰਗਾਂ ਨੂੰ ਬਦਲਿਆ ਅਤੇ ਕੁਝ ਸਮੇਂ ਸਾਰਣੀ 'ਚ ਵੀ ਤਬਦੀਲੀ ਕੀਤੀ ਹੈ। ਮੱਧ ਰੇਲਵੇ ਨੇ ਪ੍ਰੈੱਸ ਜਾਣਕਾਰੀ ਵਿਚ ਕਿਹਾ ਕਿ ਮੁੰਬਈ ਤੋਂ ਚੱਲਣ ਵਾਲੀਆਂ 5 ਵਿਸ਼ੇਸ਼ ਰੇਲਗੱਡੀਆਂ ਦਾ ਸਮਾਂ ਬਦਲਿਆ ਗਿਆ ਹੈ ਅਤੇ 3 ਵਿਸ਼ੇਸ਼ ਰੇਲਗੱਡੀਆਂ ਦਾ ਮਾਰਗ ਬਦਲਿਆ ਜਾਵੇਗਾ। ਇਸ ਪ੍ਰੈੱਸ ਜਾਣਕਾਰੀ ਵਿਚ ਬਦਲਾਅ ਤੋਂ ਬਾਅਦ ਐੱਲ. ਟੀ. ਟੀ.-ਗੋਰਖਪੁਰ ਵਿਸ਼ੇਸ਼ ਅੱਜ ਸਵੇਰੇ 11 ਵਜ ਕੇ 10 ਮਿੰਟ ਦੀ ਬਜਾਏ ਰਾਤ 8 ਵਜੇ ਰਵਾਨਾ ਹੋਵੇਗੀ। ਐੱਲ. ਟੀ. ਟੀ.-ਤਿਰੂਵਨੰਤਪੁਰਮ ਵਿਸ਼ੇਸ਼ ਸਵੇਰੇ 11 ਵਜੇ ਕੇ 40 ਮਿੰਟ ਦੀ ਬਜਾਏ ਸ਼ਾਮ 6 ਵਜੇ ਅਤੇ ਐੱਲ. ਟੀ. ਟੀ-ਦਰਭੰਗਾ ਵਿਸ਼ੇਸ਼ ਦੁਪਹਿਰ 12 ਵਜੇ ਦੀ ਬਜਾਏ ਰਾਤ 8.30 ਵਜੇ ਰਵਾਨਾ ਹੋਵੇਗੀ।

ਇਸ ਤੋਂ ਇਲਾਵਾ ਐੱਲ. ਟੀ. ਟੀ-ਵਾਰਾਣਸੀ ਵਿਸ਼ੇਸ਼ ਦੁਪਹਿਰ 12 ਵਜ ਕੇ 40 ਮਿੰਟ ਦੀ ਬਜਾਏ ਰਾਤ 9 ਵਜੇ ਅਤੇ ਸੀ. ਐੱਸ. ਐੱਮ. ਟੀ-ਭੁਵਨੇਸ਼ਵਰ ਵਿਸ਼ੇਸ਼ ਦੁਪਹਿਰ 3 ਵਜ ਕੇ 5 ਮਿੰਟ ਦੀ ਬਜਾਏ ਰਾਤ 8 ਵਜੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਰਵਾਨਾ ਹੋਵੇਗੀ। ਦੱਸਿਆ ਗਿਆ ਹੈ ਕਿ 4 ਵਜ ਕੇ 40 ਮਿੰਟ 'ਤੇ ਆਉਣ ਵਾਲੀ ਤਿਰੂਵਨੰਤਪੁਰਮ-ਐੱਲ. ਟੀ. ਟੀ. ਵਿਸ਼ੇਸ਼ ਦਾ ਮਾਰਗ ਪੁਣੇ ਤੋਂ ਤਬਦੀਲ ਕੀਤਾ ਜਾਵੇਗਾ ਅਤੇ ਉਹ ਲੋਕਮਾਨਯ ਤਿਲਕ ਟਰਮੀਨਸ 'ਤੇ ਸਮੇਂ ਤੋਂ ਪਹਿਲਾਂ ਪਹੁੰਚੇਗੀ।


Tanu

Content Editor

Related News