ਮੁੰਬਈ : ਖੁੱਲੇ ਨਾਲੇ ''ਚ ਡਿੱਗਣ ਨਾਲ ਇਕ ਹੋਰ ਬੱਚੇ ਦੀ ਮੌਤ, ਇਕ ਹਫਤੇ ''ਚ ਤੀਜੀ ਘਟਨਾ

07/15/2019 10:42:59 PM

ਮੁੰਬਈ— ਇੱਥੇ ਧਾਰਾਵੀ ਝੁੰਗੀ ਬਸਤੀ 'ਚ ਇਕ ਖੁੱਲੇ ਨਾਲੇ 'ਚ ਡਿੱਗਣ ਨਾਲ ਸੱਤ ਸਾਲਾਂ ਇਕ ਹੋਰ ਮਾਸੂਮ ਬੱਚੇ ਦੀ ਸੋਮਵਾਰ ਨੂੰ ਮੌਤ ਹੋ ਗਈ। ਜਿਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜੀਵ ਰਾਂਧੀ ਕਾਲੋਨੀ 'ਚ ਅਮਿਤ ਮੁੰਨਾਲਾਲ ਜਾਯਸਵਾਲ ਨਾਲੇ 'ਚ ਡਿੱਗ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਖੁੱਲੇ ਨਾਲੇ ਤੋਂ ਬੱਚੇ ਨੂੰ ਬਾਹਰ ਕੱਢ ਲਿਆ।
ਅਧਿਕਾਰੀ ਨੇ ਦੱਸਿਆ ਕਿ ਬਾਲਕ ਨੂੰ ਨੇੜਲੇ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਕ ਹਫਤੇ 'ਚ ਹੋਈ ਇਕ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਗੋਰੇਗਾਂਵ 'ਚ ਬੁੱਧਵਾਰ ਦੀ ਰਾਤ ਨੂੰ ਇਕ ਖੁੱਲੇ ਨਾਲੇ 'ਚ 18 ਮਹੀਨੇ ਦਾ ਇਕ ਬੱਚਾ ਦਿਵਆਂਸ਼ ਡਿੱਗ ਗਿਆ ਸੀ।
ਇੰਡੋਸ਼ੀ ਪੁਲਸ ਨੇ ਜਲ ਨਿਲਾਮੀ ਦੀ ਨਿਗਰਾਨੀ ਕਾਰਜ 'ਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 304 ਏ (ਲਾਪਰਵਾਹੀ ਕਾਰਨ ਮੌਤ ਹੋਣ) ਦੇ ਤਹਿਤ ਸੋਮਵਾਰ ਨੂੰ ਇਕ ਮਾਮਲਾ ਦਰਜ਼ ਕੀਤਾ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਰਲੀ ਦੇ ਕੋਲ 'ਕੋਸਟਲ ਰੋਡ' ਦੇ ਨਿਰਮਾਣ ਲਈ ਕੱਢੇ ਗਏ ਪਾਣੀ ਨਾਲ ਭਰੇ ਡੱਬੇ ਡਿੱਗਣ ਨਾਲ 12 ਸਾਲਾਂ ਇਕ ਲੜਕੇ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਵਰਕੀ ਸੀ ਲਿੰਕ ਦੇ ਨੇੜਲੇ ਬਬਲੂ ਕੁਮਾਰ ਪਾਸਵਾਨ ਨਾਮਕ ਬੱਚਾ ਟੋਏ 'ਚ ਡਿੱਗ ਗਿਆ ਸੀ।


satpal klair

Content Editor

Related News