Road Accident : ਦਰੱਖਤ ''ਚ ਵੱਜਿਆ ਮਲਟੀ-ਯੂਟਿਲਿਟੀ ਵਾਹਨ ; 3 ਔਰਤਾਂ ਦੀ ਮੌਤ, 15 ਜਣੇ ਜ਼ਖਮੀ
Monday, Jul 07, 2025 - 01:06 PM (IST)

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਸ਼ਾਹਦੋਲ ਜ਼ਿਲ੍ਹੇ 'ਚ ਸੋਮਵਾਰ ਨੂੰ ਇੱਕ ਮਲਟੀ-ਯੂਟਿਲਿਟੀ ਵਾਹਨ (MUV) ਦੇ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ 15 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਜੋਰਾ ਪਿੰਡ ਦੇ ਨੇੜੇ ਵਾਪਰਿਆ। ਛੱਤੀਸਗੜ੍ਹ ਰਜਿਸਟ੍ਰੇਸ਼ਨ ਨੰਬਰ ਵਾਲੀ MUV 'ਚ 20 ਲੋਕ ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਵਾਰ ਸਨ। ਬਯੋਹਾਰੀ ਪੁਲਸ ਸਟੇਸ਼ਨ ਦੇ ਇੰਚਾਰਜ ਅਰੁਣ ਪਾਂਡੇ ਨੇ ਦੱਸਿਆ ਕਿ ਵਾਹਨ ਸਵਾਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਛੱਤੀਸਗੜ੍ਹ ਵਾਪਸ ਆ ਰਹੇ ਸਨ ਜਦੋਂ ਵਾਹਨ ਦਰੱਖਤ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ...ਮੰਦਰ ਟਰੱਸਟ ਕੌਂਸਲ ਦਾ ਵੱਡਾ ਫ਼ੈਸਲਾ ! ਇਸ ਚੀਜ਼ 'ਤੇ ਪੂਰੀ ਤਰ੍ਹਾਂ ਲਗਾਇਆ ਬੈਨ
ਉਨ੍ਹਾਂ ਕਿਹਾ ਕਿ ਗਾਇਤਰੀ ਕਵਾਰ, ਮਾਲਤੀ ਪਟੇਲ ਅਤੇ ਇੰਦਰਾ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦੁਆਰਾ ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਉਨ੍ਹਾਂ ਨੇ ਐਂਬੂਲੈਂਸਾਂ ਅਤੇ ਪੁਲਿਸ ਵਾਹਨਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ ਵਿੱਚ ਜ਼ਖਮੀ ਚਾਰ ਲੋਕਾਂ ਨੂੰ ਬਯੋਹਾਰੀ ਦੇ ਇੱਕ ਹਸਪਤਾਲ ਵਿੱਚ ਮੁੱਢਲਾ ਇਲਾਜ ਦੇਣ ਤੋਂ ਬਾਅਦ ਸ਼ਹੋਲ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e