ਦੁਨੀਆ ਦੇ ਸਿਖ਼ਰਲੇ ਅਮੀਰਾਂ ਦੀ ਸੂਚੀ 'ਚੋਂ ਹੇਠਾਂ ਆਏ ਮੁਕੇਸ਼ ਅੰਬਾਨੀ, ਮਿਲਿਆ ਇਹ ਸਥਾਨ
Tuesday, Aug 18, 2020 - 06:36 PM (IST)
ਨਵੀਂ ਦਿੱਲੀ — ਪਿਛਲੇ ਚਾਰ ਕਾਰੋਬਾਰੀ ਸੈਸ਼ਨ ਵਿਚ ਰਿਲਾਇੰਸ ਦੇ ਸ਼ੇਅਰ ਲਗਾਤਾਰ ਘਾਟੇ ਨਾਲ ਬੰਦ ਹੋਏ ਹਨ। ਇਸ ਦੇ ਕਾਰਨ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਘਾਟਾ ਦੇਖਣ ਨੂੰ ਮਿਲਿਆ ਹੈ। ਦੁਨੀਆ ਦੇ ਟਾਪ-10 ਅਮੀਰਾਂ ਵਿਚੋਂ ਉਹ ਚੌਥੇ ਸਥਾਨ ਤੋਂ ਖਿਸਕ ਕੇ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 78.8 ਅਰਬ ਡਾਲਰ ਹੈ। ਏਲਨ ਮਸਕ ਹੁਣ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ।
ਜੈਫ ਬੇਜੋਸ ਹਨ ਨੰਬਰ ਵਨ
ਬਲੂਮਬਰਗ ਬਿਲਿਨੇਅਰ ਇੰਡੇਕਸ ਮੁਤਾਬਕ ਐਮਾਜ਼ੋਨ ਦੇ ਪ੍ਰਮੁੱਖ ਜੈਫ ਬੇਜੋਸ ਪਹਿਲੇ ਸਥਾਨ 'ਤੇ ਹੀ ਖੜ੍ਹੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 188 ਅਰਬ ਡਾਲਰ ਹੈ। ਇਸ ਸਾਲ ਬੇਜੋਸ ਦੀ ਜਾਇਦਾਦ 'ਚ ਹੁਣ ਤੱਕ 73 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਸੂਚੀ ਵਿਚ 121 ਅਰਬ ਡਾਲਰ ਦੇ ਨਾਲ ਬਿਲ ਗੇਟਸ ਦੂਜੇ ਸਥਾਨ 'ਤੇ ਅਤੇ 99 ਅਰਬ ਡਾਲਰ ਨਾਲ ਮਾਰਕ ਜੁਕਰਬਰਗ ਤੀਜੇ ਸਥਾਨ 'ਤੇ ਹਨ।
ਇਹ ਵੀ ਪੜ੍ਹੋ: ਦੇਸ਼ ਦੀ ਇਹ ਵੱਡੀ ਸਰਕਾਰੀ ਕੰਪਨੀ ਹੋਵੇਗੀ ਬੰਦ, ਕਾਮਿਆਂ ਲਈ ਕੀਤਾ ਇਹ ਐਲਾਨ
ਮੁਕੇਸ਼ ਅੰਬਾਨੀ ਦੀ ਥਾਂ ਚੌਥੇ ਸਥਾਨ 'ਤੇ ਏਲਨ ਮਸਕ
ਇਸ ਸੂਚੀ ਵਿਚ ਚੌਥੇ ਸਥਾਨ 'ਤੇ ਟੈਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਆ ਗਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 84.8 ਅਰਬ ਡਾਲਰ ਹੈ। ਉਨ੍ਹਾਂ ਦੀ ਜਾਇਦਾਦ 'ਚ ਇਕ ਦਿਨ 'ਚ ਕਰੀਬ 8 ਅਰਬ ਡਾਲਰ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਵਾਲ ਸਟ੍ਰੀਟ 'ਤੇ ਟੈਸਲਾ ਦੇ ਸ਼ੇਅਰਾਂ ਵਿਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਸਾਲ ਉਨ੍ਹਾਂ ਦੀ ਜਾਇਦਾਦ ਵਿਚ 7.8 ਅਰਬ ਡਾਲਰ ਦਾ ਵਾਧਾ ਹੋਇਆ ਹੈ। ਪੰਜਵੇਂ ਨੰਬਰ 'ਤੇ ਬਰਨਾਰਡ ਆਰਨਾਲਟ ਹਨ ਉਨ੍ਹਾਂ ਦੀ ਜਾਇਦਾਦ 84.6 ਅਰਬ ਡਾਲਰ ਹੈ।
ਇਹ ਵੀ ਪੜ੍ਹੋ: ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੀ ਭਾਰਤ, ਅੱਜ ਹੈ 50 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ