ਮਹਾਸ਼ਿਵਰਾਤਰੀ ''ਤੇ ਸੋਮਨਾਥ ਮੰਦਰ ਪੁੱਜੇ ਮੁਕੇਸ਼ ਅੰਬਾਨੀ ਤੇ ਆਕਾਸ਼ ਅੰਬਾਨੀ, ਦਾਨ ਕੀਤੇ ਇੰਨੇ ਕਰੋੜ ਰੁਪਏ

Saturday, Feb 18, 2023 - 11:07 PM (IST)

ਮਹਾਸ਼ਿਵਰਾਤਰੀ ''ਤੇ ਸੋਮਨਾਥ ਮੰਦਰ ਪੁੱਜੇ ਮੁਕੇਸ਼ ਅੰਬਾਨੀ ਤੇ ਆਕਾਸ਼ ਅੰਬਾਨੀ, ਦਾਨ ਕੀਤੇ ਇੰਨੇ ਕਰੋੜ ਰੁਪਏ

ਸੋਮਨਾਥ: ਮਹਾਸ਼ਿਵਰਾਤਰੀ ਮੌਕੇ ਰਿਲਾਇੰਸ ਇੰਡਸਟਰੀਜ਼ ਦੇ ਐੱਮਡੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪੁੱਤਰ ਆਕਾਸ਼ ਅੰਬਾਨੀ ਗੁਜਰਾਤ ਦੇ ਸੋਮਨਾਥ ਮੰਦਰ ਵਿਚ ਦਰਸ਼ਨ ਲਈ ਪਹੁੰਚੇ। ਸੋਮਨਾਥ ਮਹਾਦੇਵ ਦੇ ਦਰਸ਼ਨ ਦੇ ਨਾਲ ਹੀ ਮੁਕੇਸ਼ ਅੰਬਾਨੀ ਨੇ ਸੋਮਨਾਥ ਮੰਦਰ ਟਰੱਸਟ ਨੂੰ 1.51 ਕਰੋੜ ਰੁਪਏ ਦਾ ਦਾਨ ਵੀ ਕੀਤਾ।

PunjabKesari

ਇਹ ਖ਼ਬਰ ਵੀ ਪੜ੍ਹੋ - ਪਰਿਵਾਰਕ ਮੈਂਬਰਾਂ ਸਮੇਤ ਪੁਲਸ ਅੱਗੇ ਪੇਸ਼ ਹੋਈ ਸਪਨਾ ਚੌਧਰੀ, ਜਾਣੋ ਕੀ ਹੈ ਪੂਰਾ ਮਾਮਲਾ

ਮੁਕੇਸ਼ ਅੰਬਾਨੀ ਤੇ ਆਕਾਸ਼ ਅੰਬਾਨੀ ਨੇ ਭਗਵਾਨ ਸ਼ਿਵ ਦਾ ਅਭਿਸ਼ੇਕ ਕੀਤਾ ਅਤੇ ਪ੍ਰਾਰਥਨਾ ਕੀਤੀ। ਮੰਦਰ ਦੇ ਪੁਜਾਰੀ ਨੇ ਸਨਮਾਨ ਵਜੋਂ ਚੰਦਨ ਦਾ ਲੇਪ ਲਗਾ ਕੇ ਦੁਸ਼ਾਲਾ ਚੜ੍ਹਾਇਆ। ਮੰਦਰ ਟਰੱਸਟ ਵੱਲੋਂ ਉਨ੍ਹਾਂ ਦਾ ਸਵਾਗਤ ਟਰੱਸਟ ਦੇ ਪ੍ਰਧਾਨ ਪੀ. ਕੀ. ਲਾਹਿੜੀ ਅਤੇ ਸਕੱਤਰ ਯੋਗੇਂਦਰਭਾਈ ਦੇਸਾਈ ਨੇ ਕੀਤਾ। 

PunjabKesari

ਇਹ ਖ਼ਬਰ ਵੀ ਪੜ੍ਹੋ - ਦੇਸ਼ ਦੇ ਕੈਂਟ ਬੋਰਡਾਂ ਦੀਆਂ ਚੋਣਾਂ ਦਾ ਵੱਜਿਆ ਬਿਗੁਲ, ਰੱਖਿਆ ਮੰਤਰਾਲੇ ਨੇ ਐਲਾਨੀ ਤਾਰੀਖ਼

PunjabKesari

ਭਗਵਾਨ ਸ਼ਿਵ ਦੇ ਪ੍ਰਤੀ ਭਰਪੂਰ ਸ਼ਰਧਾ ਰੱਖਣ ਵਾਲਾ ਅੰਬਾਨੀ ਪਰਿਵਾਰ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਹੈ ਅਤੇ ਸਾਰੇ ਹਿੰਦੂ ਤਿਉਹਾਰਾਂ ਨੂੰ ਉਤਸ਼ਾਹ ਨਾਲ ਮਨਾਉਂਦਾ ਹੈ। ਅੱਜ ਵੀ ਜਦ ਪੂਰਾ ਦੇਸ਼ ਮਹਾਸ਼ਿਵਰਾਤਰੀ ਦੇ ਰੰਗ ਵਿਚ ਰੰਗਿਆ ਸੀ ਤਾਂ ਅੰਬਾਨੀ ਪਰਿਵਾਰ ਨੇ ਵੀ ਪੂਜਾ ਕੀਤੀ ਅਤੇ ਇਸ ਪਵਿੱਤਰ ਮੌਕੇ 'ਤੇ ਦਾਨ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News