ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਵਾਲੇ ਤਰਨਤਾਰਨ ਦੇ 2 ਨੌਜਵਾਨ ਕਾਬੂ, ਦੇਸੀ ਪਿਸਤੌਲ ਤੇ ਸਿਮ ਕਾਰਡ ਬਰਾਮਦ

Saturday, Oct 24, 2026 - 09:09 AM (IST)

ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਵਾਲੇ ਤਰਨਤਾਰਨ ਦੇ 2 ਨੌਜਵਾਨ ਕਾਬੂ, ਦੇਸੀ ਪਿਸਤੌਲ ਤੇ ਸਿਮ ਕਾਰਡ ਬਰਾਮਦ

ਚੰਡੀਗੜ੍ਹ (ਸੁਸ਼ੀਲ) : ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਸ ਨੇ 2 ਨੌਜਵਾਨਾਂ ਨੂੰ ਸੈਕਟਰ-18 ਹਾਕੀ ਸਟੇਡੀਅਮ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਾਸੀ ਅਰਨਦੀਪ ਸਿੰਘ ਅਤੇ ਬੰਟੀ ਉਰਫ਼ ਬੰਟੀ ਅਟਵਾਲ ਉਰਫ਼ ਸੰਨੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਤੌਲ, 2 ਕਾਰਤੂਸ ਅਤੇ ਧਮਕੀ ਦੇਣ ’ਚ ਵਰਤੇ ਗਏ ਮੋਬਾਈਲ ਫ਼ੋਨ ਤੇ ਸਿਮ ਕਾਰਡ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਮੁਲਜ਼ਮਾਂ ਨੇ ਬਿਲਡਰ ਨੂੰ ਧਮਕੀ ਭਰੇ ਫੋਨ ਕੀਤੇ ਸਨ। ਕਾਲ ਦਾ ਜਵਾਬ ਨਾ ਮਿਲਣ ’ਤੇ ਰਿਕਾਰਡ ਕੀਤਾ ਧਮਕੀ ਭਰਿਆ ਵੌਇਸ ਮੈਸੇਜ ਵੀ ਭੇਜਿਆ ਗਿਆ। ਜਾਂਚ ਵਿਚ ਵਿਦੇਸ਼ ਵਿਚ ਬੈਠੇ ਗੈਂਗਸਟਰ ਰਾਜ ਜੋਬਨ ਦੇ ਇਸ਼ਾਰੇ ’ਤੇ ਫਿਰੌਤੀ ਮੰਗਣ ਦਾ ਖ਼ਦਸ਼ਾ ਹੈ। ਹਾਲਾਂਕਿ ਗੈਂਗਸਟਰ ਨਾਲ ਕਥਿਤ ਸਬੰਧਾਂ ਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸਬਜ਼ੀ ਮੰਡੀ ਤੋਂ ਵਾਪਸ ਆ ਰਹੀ ਬਾਈਕ ਸਵਾਰ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, ਮੌਤ

ਪੁਲਸ ਅਨੁਸਾਰ ਬਿਲਡਰ ਤੋਂ ਫਿਰੌਤੀ ਮੰਗਣ ਤੇ ਧਮਕੀ ਦੇਣ ਦੇ ਸਬੰਧ ਵਿਚ 14 ਅਕਤੂਬਰ ਨੂੰ ਸੈਕਟਰ-19 ਥਾਣੇ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਨੇ ਤਕਨੀਕੀ ਜਾਂਚ ਤੇ ਨਿਗਰਾਨੀ ਦੇ ਆਧਾਰ ’ਤੇ ਤਰਨਤਾਰਨ, ਅੰਮ੍ਰਿਤਸਰ ਸਮੇਤ ਵੱਖ-ਵੱਖ ਸਥਾਨਾਂ ’ਤੇ ਮੁਲਜ਼ਮਾਂ ਦੀ ਭਾਲ ਕੀਤੀ। ਜਾਂਚ ਵਿਚ ਦੋਸ਼ ਹੈ ਕਿ ਅਰਨਦੀਪ ਸਿੰਘ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਸਿਮ ਕਾਰਡ ਮੁਹੱਈਆ ਕਰਵਾਉਂਦਾ ਸੀ। ਇਸ ਦੇ ਲਈ ਉਹ ਲੋਕਾਂ ਦੇ ਪਛਾਣ ਪੱਤਰਾਂ (ਆਧਾਰ ਕਾਰਡ), ਫ਼ੋਟੋਆਂ ਅਤੇ ਨਿੱਜੀ ਜਾਣਕਾਰੀ ਦੀ ਵਰਤੋਂ ਕਰਦਾ ਸੀ। ਪੁਲਸ ਅਨੁਸਾਰ ਇਨ੍ਹਾਂ ਸਿਮ ਕਾਰਡਾਂ ਦੀ ਵਰਤੋਂ ਧਮਕੀ ਦੇਣ ਲਈ ਕੀਤੀ ਜਾਂਦੀ ਸੀ। ਦੂਜਾ ਮੁਲਜ਼ਮ ਬੰਟੀ ਕਥਿਤ ਤੌਰ ’ਤੇ ਗੈਂਗਸਟਰਾਂ ਦੇ ਸੰਪਰਕ ਵਿਚ ਸੀ ਅਤੇ ਸਨੈਪਚੈਟ ਸਮੇਤ ਹੋਰ ਮੋਬਾਈਲ ਐਪਾਂ ਰਾਹੀਂ ਗੱਲਬਾਤ ਕਰਦਾ ਸੀ।

ਪੁਲਸ ਮੁਤਾਬਕ ਮੁਲਜ਼ਮਾਂ ਦੇ ਖੁਲਾਸੇ ਵਿਚ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਨਿਰਦੇਸ਼ ਮਿਲਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਦੌਰਾਨ ਹਥਿਆਰਾਂ ਦੀ ਸਪਲਾਈ ਅਤੇ ਬਿਲਡਰ ਦੇ ਘਰ ’ਤੇ ਫਾਇਰਿੰਗ ਦੀ ਕਥਿਤ ਯੋਜਨਾ ਨਾਲ ਸਬੰਧਤ ਜਾਣਕਾਰੀ ਵੀ ਮਿਲੀ ਹੈ। ਪੁਲਸ ਨੇ ਦੱਸਿਆ ਕਿ ਬੰਟੀ ਦੀ ਨਿਸ਼ਾਨਦੇਹੀ ’ਤੇ 21 ਅਕਤੂਬਰ ਨੂੰ ਤਰਨਤਾਰਨ ਤੋਂ ਧਮਕੀ ਦੇਣ ਲਈ ਵਰਤਿਆ ਸਿਮ ਕਾਰਡ ਅਤੇ 22 ਅਕਤੂਬਰ ਨੂੰ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ। ਪੁਲਸ ਅਨੁਸਾਰ ਅਰਨਦੀਪ ਸਿੰਘ ਨੂੰ 22 ਅਕਤੂਬਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ, ਜਦਕਿ ਬੰਟੀ ਤੋਂ ਪੁੱਛਗਿੱਛ ਲਈ ਰਿਮਾਂਡ ਵਧਾਉਣ ਦੀ ਪ੍ਰਕਿਰਿਆ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News