IPC ਅਟਾਰੀ ’ਚ ਡਿੱਗਿਆ ਡਰੋਨ, 30 ਕਰੋੜ ਦੀ ਹੈਰੋਇਨ ਤੇ ਪਿਸਤੌਲ ਜ਼ਬਤ

Wednesday, Oct 28, 2026 - 09:45 PM (IST)

IPC ਅਟਾਰੀ ’ਚ ਡਿੱਗਿਆ ਡਰੋਨ, 30 ਕਰੋੜ ਦੀ ਹੈਰੋਇਨ ਤੇ ਪਿਸਤੌਲ ਜ਼ਬਤ

ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਨਾਲ ਲੱਗਦੀ ਪਾਕਿਸਤਾਨ ਸਰਹੱਦ ’ਤੇ ਡਰੋਨ ਦੀ ਹਰਕਤ ਲਗਾਤਾਰ ਜਾਰੀ ਹੈ। ਹਾਲਾਤ ਇਹ ਹਨ ਕਿ ਪਾਕਿਸਤਾਨ ਤੋਂ ਆਇਆ ਡਰੋਨ ਆਪਣੇ ਨਿਰਧਾਰਿਤ ਨਿਸ਼ਾਨੇ ਵੱਲ ਜਾਣ ਦੀ ਬਜਾਏ ਆਈ. ਸੀ. ਪੀ. ਅਟਾਰੀ ਦੀ ਪਾਰਕਿੰਗ ’ਚ ਡਿੱਗ ਗਿਆ। ਜਿੱਥੋਂ 6 ਕਿਲੋ ਹੈਰੋਇਨ (ਜਿਸ ਦੀ ਕੀਮਤ ਲਗਭਗ 30 ਕਰੋੜ ਰੁਪਏ ਹੈ), ਇੱਕ ਪਿਸਤੌਲ ਅਤੇ ਦੋ ਖ਼ਾਲੀ ਮੈਗਜ਼ੀਨ ਜ਼ਬਤ ਕੀਤੇ ਗਏ ਹਨ। ਜਿਸ ਪਾਰਕਿੰਗ ’ਚ ਡਰੋਨ ਡਿੱਗਿਆ, ਉਹ ‘ਸਿੱਧੂ ਪਾਰਕਿੰਗ’ ਦੇ ਨਾਂ ਨਾਲ ਜਾਣੀ ਜਾਂਦੀ ਹੈ ਅਤੇ ਇਹ ਇੱਕ ਪ੍ਰਾਈਵੇਟ ਪਾਰਕਿੰਗ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Inder Prajapati

Content Editor

Related News