ਫਰਜ਼ੀ ਦਸਤਾਵੇਜ਼ਾਂ ਰਾਹੀਂ 5 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼

Friday, Oct 30, 2026 - 02:10 PM (IST)

ਫਰਜ਼ੀ ਦਸਤਾਵੇਜ਼ਾਂ ਰਾਹੀਂ 5 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਫਰਜ਼ੀ ਚੈੱਕਾਂ ਰਾਹੀਂ 5 ਕਰੋੜ 21 ਲੱਖ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਗੈਵਿਸ਼ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਡਾ. ਹਰੀਸ਼ ਕੁਮਾਰ ਲਾਲ ਮੋਹਨ ਪੁੱਤਰ ਮੋਹਨ ਲਾਲ ਵਾਸੀ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਮੁਤਾਬਕ  ਰਾਕੇਸ਼ ਕੁਮਾਰ ਪੁੱਤਰ ਮੋਹਨ ਲਾਲ ਗਰੋਵਰ ਵਾਸੀ ਛਾਬੜਾ ਗਲੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਉਸਦੇ ਭਰਾ ਅਤੇ ਪਿਤਾ ਦੇ ਦਸਤਖ਼ਤਸ਼ੁਦਾ ਖਾਲੀ ਪੇਪਰਾਂ ਤੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਚੈੱਕਾਂ ਉੱਤੇ 3 ਕਰੋੜ 61 ਲੱਖ ਅਤੇ 1 ਕਰੋੜ 60 ਲੱਖ ਰੁਪਏ ਭਰ ਕੇ ਬੈਂਕ ਵਿੱਚ ਲਗਾ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ 'ਤੇ ਧਾਰਾ 379, 420, 468, 506 ਆਈ.ਪੀ.ਸੀ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
 


author

Babita

Content Editor

Related News