15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ

Sunday, Nov 15, 2020 - 04:41 PM (IST)

15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ

ਗਵਾਲੀਅਰ— ਕਹਿੰਦੇ ਨੇ ਹਾਲਾਤ ਬੰਦੇ ਦੀ ਜ਼ਿੰਦਗੀ ਨੂੰ ਕੀ ਤੋਂ ਕੀ ਬਣਾ ਦਿੰਦੇ ਨੇ। ਸਮਾਂ ਕਿਹੋ ਜਿਹਾ ਨਹੀਂ ਰਹਿੰਦਾ। ਸੁੱਖ-ਦੁੱਖ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਆਮ ਤੋਂ ਖ਼ਾਸ ਬਣਨ 'ਚ ਵਕਤ ਤਾਂ ਲੱਗਦਾ ਪਰ ਉਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪਰ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਇਨਸਾਨ ਦੀ ਪੂਰੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਕੁਝ ਅਜਿਹਾ ਹੀ ਹੈ, ਇਹ ਸਬ-ਇੰਸਪੈਕਟਰ। ਜੋ ਕਿ ਚੰਗਾ ਨਿਸ਼ਾਨੇਬਾਜ਼, ਸ਼ਾਨਦਾਰ ਐਥਲੀਟ ਅਤੇ 1999 'ਚ ਪੁਲਸ ਫੋਰਸ ਵਿਚ ਬਤੌਰ ਸਬ-ਇੰਸਪੈਕਟਰ ਰਿਹਾ। ਅੱਜ ਇਹ ਸ਼ਖਸ ਗਵਾਲੀਅਰ ਦੀਆਂ ਸੜਕਾਂ 'ਤੇ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ ਹੈ। ਵਜ੍ਹਾ ਦਿਮਾਗੀ ਹਾਲਤ ਠੀਕ ਨਹੀਂ ਹੈ। ਇਹ ਕਿਸੇ ਫ਼ਿਲਮੀ ਸੀਨ ਤੋਂ ਘੱਟ ਨਹੀਂ ਲੱਗ ਰਿਹਾ ਹੈ ਪਰ ਇਹ ਸੱਚ ਹੈ।

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

PunjabKesari

ਦਰਅਸਲ 10 ਨਵੰਬਰ ਨੂੰ ਮੱਧ ਪ੍ਰਦੇਸ਼ 'ਚ ਵੋਟਾਂ ਦੀ ਗਿਣਤੀ ਦੀ ਰਾਤ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਡੀ. ਐੱਸ. ਪੀ. ਰਤਨੇਸ਼ ਸਿੰਘ ਤੋਮਰ ਅਤੇ ਵਿਜੇ ਭਦੌਰੀਆ ਦੇ ਉੱਪਰ ਸੀ। ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਵਿਜੇ ਜਲੂਸ ਦੇ ਰੂਟ 'ਤੇ ਤਾਇਨਾਤ ਸਨ। ਇਸ ਦੌਰਾਨ ਬੰਧਨ ਵਾਟਿਕਾ ਦੇ ਫੁੱਟਪਾਥ 'ਤੇ ਇਕ ਬਜ਼ੁਰਗ ਭਿਖਾਰੀ ਠੰਡ ਨਾਲ ਠਰ ਰਿਹਾ ਸੀ। ਉਸ ਨੂੰ ਸ਼ੱਕੀ ਹਾਲਤ ਵਿਚ ਵੇਖ ਕੇ ਅਫ਼ਸਰਾਂ ਨੇ ਪੁਲਸ ਦੀ ਗੱਡੀ ਰੋਕੀ ਅਤ ਉਸ ਨਾਲ ਗੱਲਬਾਤ ਕੀਤੀ।ਤਰਸਯੋਗ ਹਾਲਤ ਵਿਚ ਵੇਖ ਕੇ ਡੀ. ਐੱਸ. ਪੀ. ਤੋਮਰ ਨੇ ਉਨ੍ਹਾਂ ਨੂੰ ਆਪਣੇ ਬੂਟ ਅਤੇ ਵਿਜੇ ਭਦੌਰੀਆ ਨੇ ਆਪਣੀ ਜੈਕਟ ਦੇ ਦਿੱਤੀ। ਦੋਵੇਂ ਅਧਿਕਾਰੀ ਜਦੋਂ ਜਾਣ ਲੱਗੇ ਤਾਂ ਭਿਖਾਰੀ ਨੇ ਵਿਜੇ ਭਦੌਰੀਆ ਨੂੰ ਉਨ੍ਹਾਂ ਦੇ ਨਾਂ ਲੈ ਕੇ ਬੁਲਾਇਆ। ਦੋਵੇਂ ਅਫ਼ਸਰ ਵੀ ਸੋਚ 'ਚ ਪੈ ਗਏ ਅਤੇ ਇਕ-ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਜਦੋਂ ਦੋਹਾਂ ਨੇ ਉਸ ਤੋਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਮਨੀਸ਼ ਮਿਸ਼ਰਾ ਦੱਸਿਆ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ 

PunjabKesari

ਮਨੀਸ਼ ਮਿਸ਼ਰਾ ਦੋਹਾਂ ਅਫ਼ਸਰਾਂ ਨਾਲ 1999 ਵਿਚ ਪੁਲਸ ਸਬ-ਇੰਸਪੈਕਟਰ 'ਚ ਭਰਤੀ ਹੋਏ ਸਨ। ਇਸ ਤੋਂ ਬਾਅਦ ਦੋਹਾਂ ਨੇ ਕਾਫੀ ਦੇਰ ਤੱਕ ਮਨੀਸ਼ ਨਾਲ ਪੁਰਾਣੇ ਦਿਨਾਂ ਦੀ ਗੱਲ ਕੀਤੀ ਅਤੇ ਨਾਲ ਲੈ ਕੇ ਜਾਣ ਦੀ ਜ਼ਿੱਦ ਕੀਤੀ, ਜਦਕਿ ਉਹ ਨਾਲ ਜਾਣ ਨੂੰ ਰਾਜ਼ੀ ਨਹੀਂ ਹੋਏ। ਅਖ਼ੀਰ ਸਮਾਜ ਸੇਵੀ ਸੰਸਥਾ ਤੋਂ ਉਨ੍ਹਾਂ ਨੂੰ ਆਸ਼ਰਮ ਭਿਜਵਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹੁਣ ਬਿਹਤਰ ਦੇਖ-ਰੇਖ ਹੋ ਰਹੀ ਹੈ।

 

ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

PunjabKesari

2005 'ਚ ਅਚਾਨਕ ਮਾਨਸਿਕ ਸੰਤੁਲਨ ਗੁਆ ਬੈਠੇ ਮਿਸ਼ਰਾ—
ਮਨੀਸ਼ ਮਿਸ਼ਰਾ ਦੇ ਪਰਿਵਾਰ ਵਾਲੇ ਵੀ ਪੁਲਸ 'ਚ ਹਨ। ਉਨ੍ਹਾਂ ਦੇ ਭਰਾ ਇੰਸਪੈਕਟਰ ਹਨ। ਪਿਤਾ ਅਤੇ ਚਾਚਾ ਐਡੀਸ਼ਨਲ ਐੱਸ. ਪੀ. ਤੋਂ ਸੇਵਾ ਮੁਕਤ ਹੋਏ ਹਨ। ਸਾਲ 2005 ਦੇ ਨੇੜੇ-ਤੇੜੇ ਉਹ ਦਤੀਆ ਜ਼ਿਲ੍ਹੇ ਵਿਚ ਅਹੁਦੇ 'ਤੇ ਸਨ ਕਿ ਅਚਾਨਕ ਉਹ ਮਾਨਸਿਕ ਸੰਤੁਲਨ ਗੁਆ ਬੈਠੇ। ਸ਼ੁਰੂਆਤ ਵਿਚ 5 ਸਾਲ ਤੱਕ ਘਰ 'ਚ ਹੀ ਰਹੇ, ਇਸ ਤੋਂ ਬਾਅਦ ਘਰ ਵਿਚ ਨਹੀਂ ਰੁਕੇ। ਇੱਥੋਂ ਤੱਕ ਕਿ ਇਲਾਜ ਲਈ ਜਿਨ੍ਹਾਂ ਸੈਂਟਰਾਂ ਅਤੇ ਆਸ਼ਰਮ 'ਚ ਭਰਤੀ ਕਰਵਾਇਆ ਗਿਆ, ਉੱਥੋਂ ਵੀ ਦੌੜ ਗਏ। ਪਰਿਵਾਰ ਨੂੰ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਹਨ। ਪਤਨੀ ਤੋਂ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
 


author

Tanu

Content Editor

Related News