ਜਲੰਧਰ ''ਚ ਸੈਲੂਨ ''ਤੇ ਪੁੱਜੀ ਪਤਨੀ ਨੂੰ ਵੇਖ ਪਤੀ ਦੇ ਉੱਡੇ ਹੋਸ਼, ਅੰਦਰੋਂ ਸੈਲੂਨ ਮਾਲਕਣ ਨਾਲ ਰੰਗੇ ਹੱਥੀਂ...

Tuesday, Nov 11, 2025 - 05:13 PM (IST)

ਜਲੰਧਰ ''ਚ ਸੈਲੂਨ ''ਤੇ ਪੁੱਜੀ ਪਤਨੀ ਨੂੰ ਵੇਖ ਪਤੀ ਦੇ ਉੱਡੇ ਹੋਸ਼, ਅੰਦਰੋਂ ਸੈਲੂਨ ਮਾਲਕਣ ਨਾਲ ਰੰਗੇ ਹੱਥੀਂ...

ਜਲੰਧਰ (ਸੋਨੂੰ)- ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿਚ ਸੈਲੂਨ ਦੇ ਬਾਹਰ ਦੇਰ ਰਾਤ ਖ਼ੂਬ ਹੰਗਾਮਾ ਹੋਇਆ। ਮਹਿਲਾ ਨੇ ਸੈਲੂਨ ਮਾਲਕਣ 'ਤੇ ਪਤੀ ਦੇ ਨਾਲ ਅਫੇਅਰ ਦੇ ਦੋਸ਼ ਲਗਾਏ ਹਨ। ਮਹਿਲਾ ਨੇ ਆਪਣੇ ਪਤੀ ਨੂੰ ਸੈਲੂਨ ਦੇ ਅੰਦਰੋਂ ਸੈਲੂਨ ਮਾਲਕਣ ਨਾਲ ਫੜਿਆ। ਸੈਲੂਨ ਮਾਲਕਣ ਨੇ ਕਿਹਾ ਕਿ ਮੈਂ ਇਸ ਨਾਲ ਵਿਆਹ ਕੀਤਾ ਹੈ, ਜਿਸ ਨੂੰ ਲੈ ਕੇ ਸੈਲੂਨ ਦੇ ਬਾਹਰ ਹੰਗਾਮਾ ਹੋਇਆ।  ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੇ ਸੈਲੂਨ ਮਾਲਕਣ ਨਾਲ ਅਫੇਅਰ ਚੱਲ ਰਿਹਾ ਹੈ ਅਤੇ ਉਸ ਨੇ ਆਪਣੀ ਭੈਣ ਨੂੰ ਘਟਨਾ ਵਾਲੀ ਥਾਂ 'ਤੇ ਬੁਲਾ ਕੇ ਪਤੀ ਨੂੰ ਰੰਗੇ ਹੱਥੀਂ ਫੜਿਆ ਹੈ। ਔਰਤ ਦੀ ਭੈਣ ਨੇ ਦੋ ਮਹੀਨੇ ਪਹਿਲਾਂ ਵੀ ਉਸ ਦੇ ਪਤੀ ਨੂੰ ਰੰਗੇ ਹੱਥੀਂ ਫੜਿਆ ਸੀ ਪਰ ਉਸ ਸਮੇਂ ਘਰ ਵਿੱਚ ਬੈਠ ਕੇ ਗੱਲ ਹੋਈ ਸੀ। ਦੋਬਾਰਾ ਫਿਰ ਅਫੇਅਰ ਦੇ ਮਾਮਲੇ ਵਿੱਚ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਐਡਵਾਈਜ਼ਰੀ ਹੋ ਗਈ ਜਾਰੀ

ਪੀੜਤ ਔਰਤ ਦਾ ਕਹਿਣਾ ਹੈ ਕਿ ਸੈਲੂਨ ਮਾਲਕਣ ਸਰਬਜੀਤ ਕੌਰ ਦਾ ਪਤੀ ਫ਼ੌਜ ਵਿੱਚ ਹੈ। ਔਰਤ ਨੇ ਦੋਸ਼ ਲਗਾਇਆ ਕਿ ਸੈਲੂਨ ਮਾਲਕਣ ਇਲਾਕੇ ਵਿੱਚ ਕਹਿ ਰਹੀ ਹੈ ਕਿ ਉਸ ਨੇ ਉਸ ਵਿਅਕਤੀ ਨਾਲ ਦੂਜਾ ਵਿਆਹ ਕਰਵਾਇਆ ਹੈ। ਪੀੜਤਾ ਨੇ ਸਵਾਲ ਕੀਤਾ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਸੈਲੂਨ ਮਾਲਕਣ ਉਸ ਦੇ ਪਤੀ ਨਾਲ ਕਿਵੇਂ ਵਿਆਹ ਕਰ ਸਕਦੀ ਹੈ। ਪੀੜਤਾ ਦੇ ਅਨੁਸਾਰ ਸੈਲੂਨ ਮਾਲਕਣ ਦੇ ਖ਼ੁਦ ਦੇ 2 ਬੱਚੇ ਹਨ, ਜਿਨ੍ਹਾਂ 'ਚ ਇਕ ਲੜਕਾ ਅਤੇ ਇਕ ਲੜਕੀ ਸ਼ਾਮਲ ਹਨ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਕੰਬਿਆ ਇਲਾਕਾ

PunjabKesari

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਅੱਧੇ ਘੰਟੇ ਬਾਅਦ ਮੌਕੇ 'ਤੇ ਪਹੁੰਚੀ। ਪੀ. ਸੀ. ਆਰ. ਦੀ ਗੱਡੀ ਸੈਲੂਨ ਦੇ ਬਾਹਰ ਪਹੁੰਚੀ। ਇਕ ਮਹਿਲਾ ਪੁਲਸ ਕਰਮੀ ਸੈਲੂਨ ਵਿੱਚ ਗਈ ਅਤੇ ਵਾਪਸ ਆ ਗਈ। ਬਾਅਦ ਵਿੱਚ ਪੁਲਸ ਨੇ ਕਿਹਾ ਕਿ ਉਹ ਸੈਲੂਨ ਵਿੱਚ ਨਹੀਂ ਜਾ ਸਕਦੇ। ਪੀੜਤ ਔਰਤ ਦੀ ਭੈਣ ਨੇ ਦੱਸਿਆ ਕਿ ਪੁਲਸ ਦੇ ਸਾਹਮਣੇ ਹੀ ਉਸ ਦਾ ਪਤੀ ਮੌਕੇ ਤੋਂ ਚਲਾ ਗਿਆ। ਔਰਤ ਨੇ ਕਿਹਾ ਕਿ ਉਸ ਦਾ ਪਤੀ ਇਹ ਕਹਿ ਕੇ ਗਿਆ ਕਿ ਉਹ ਮਾਮਲੇ ਨੂੰ ਲੈ ਕੇ ਥਾਣੇ ਜਾ ਰਿਹਾ ਹੈ। ਪੀੜਤਾ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਦੋਸ਼ ਲਾਇਆ ਹੈ ਕਿ ਸੈਲੂਨ ਮਾਲਕਣ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਕੰਬਿਆ ਇਲਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News