MP ਹੰਸ ਰਾਜ ਹੰਸ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਸੌਂਪਿਆ ਮੰਗ ਪੱਤਰ

12/21/2023 6:37:15 PM

ਨਵੀਂ ਦਿੱਲੀ- ਉੱਤਰ ਪੱਛਮੀ ਦਿੱਲੀ ਦੇ ਐੱਮ.ਪੀ. ਹੰਸ ਰਾਜ ਹੰਸ ਨੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਤੱਕ ਸ਼ੁਰੂ ਹੋਣ ਜਾ ਰਹੀ ਵੰਦੇ ਭਾਰਤ ਰੇਲ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ 'ਚ ਕਿਹਾ ਗਿਆ ਹੈ ਕਿ ਕਿਰਪਾ ਕਰਕੇ ਧਿਆਨ ਦਿਓ ਕਿ ਇਸ ਟਰੇਨ ਦਾ ਜਲੰਧਰ ਵਿੱਚ ਕੋਈ ਸਟਾਪੇਜ ਨਹੀਂ ਹੈ। ਹੰਸ ਰਾਜ ਹੰਸ ਨੇ ਰੇਲ ਮੰਤਰੀ ਨੂੰ ਜਲੰਧਰ ਵਿੱਚ ਵੰਦੇ ਭਾਰਤ ਰੇਲ ਦਾ ਸਟਾਪੇਜ ਲਾਉਣ ਲਈ ਮੰਗ ਪੱਤਰ ਸੌਂਪਿਆ। ਰੇਲ ਮੰਤਰੀ  ਅਸ਼ਵਨੀ ਵੈਸ਼ਨਵਨੂੰ ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।


Rakesh

Content Editor

Related News