ਰਵਨੀਤ ਬਿੱਟੂ ''ਤੇ ਭੜਕੇ MP ਚੰਨੀ, ਕਿਹਾ-ਨੀਟੂ ਸ਼ਟਰਾਂਵਾਲਾ CM ਬਣ ਸਕਦੈ ਪਰ ਬਿੱਟੂ ਨਹੀਂ

Monday, Nov 11, 2024 - 07:11 PM (IST)

ਰਵਨੀਤ ਬਿੱਟੂ ''ਤੇ ਭੜਕੇ MP ਚੰਨੀ, ਕਿਹਾ-ਨੀਟੂ ਸ਼ਟਰਾਂਵਾਲਾ CM ਬਣ ਸਕਦੈ ਪਰ ਬਿੱਟੂ ਨਹੀਂ

ਜਲੰਧਰ/ਬਰਨਾਲਾ (ਵੈੱਬ ਡੈਸਕ)- ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਚਰਨਜੀਤ ਸਿੰਘ ਚੰਨੀ ਨੇ ਰਵਨੀਤ ਬਿੱਟੂ 'ਤੇ ਨਿਸ਼ਾਨਾ ਸਾਧਿਆ ਹੈ। ਚੰਨੀ ਬਰਨਾਲਾ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਰਵਨੀਤ ਸਿੰਘ ਬਿੱਟੂ ਦੀ ਤੁਲਨਾ ਕਾਮੇਡੀਅਨ ਅਤੇ ਆਜ਼ਾਦ ਚੋਣ ਲੜਨ ਵਾਲੇ ਨੀਟੂ ਸ਼ਟਰਾਂਵਾਲੇ ਨਾਲ ਕਰ ਦਿੱਤੀ। ਇਹ ਬਿਆਨ ਉਨ੍ਹਾਂ ਨੇ ਉਦੋਂ ਦਿੱਤਾ ਜਦੋਂ ਕਿਸੇ ਪੱਤਰਕਾਰ ਨੇ ਕਿਸਾਨਾਂ 'ਤੇ ਦਿੱਤੇ ਗਏ ਬਿੱਟੂ ਦੇ ਬਿਆਨ 'ਤੇ ਸਵਾਲ ਪੁੱਛਿਆ ਸੀ। 

ਰਵਨੀਤ ਬਿੱਟੂ ਦੇ ਸਵਾਲ 'ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਬਿੱਟੂ ਕਿਸੇ ਵੀ ਚੈਨਲ 'ਤੇ ਕਿਸੇ ਵੀ ਸਮੇਂ ਕੁਝ ਵੀ ਕਹਿ ਸਕਦੇ ਹਨ। ਮੈਨੂੰ ਪਤਾ ਲੱਗਾ ਕਿ ਬੀਤੇ ਦਿਨ ਬਿੱਟੂ ਨੇ ਮੁੱਖ ਮੰਤਰੀ ਬਣਨ ਦਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨੀਟੂ ਸ਼ਤਰਾਂਵਾਲਾ ਮੁੱਖ ਮੰਤਰੀ ਬਣ ਸਕਦਾ ਹੈ ਪਰ ਰਵਨੀਟ ਬਿੱਟੂ ਦਾ ਮੁੱਢ ਨਹੀਂ ਬੰਨ੍ਹ ਹੋਣਾ। ਲੋਕਾਂ ਨੇ ਬਿੱਟੂ ਨੂੰ ਹਰਾ ਕੇ ਭੇਜਿਆ ਸੀ। 

ਇਹ ਵੀ ਪੜ੍ਹੋ- ਇਨ੍ਹਾਂ ਕਾਰਨਾਂ ਕਾਰਨ ਹੁੰਦੈ ਔਰਤਾਂ 'ਚ ਬ੍ਰੈਸਟ ਕੈਂਸਰ, ਹੈਰਾਨ ਕਰੇਗੀ ਰਿਪੋਰਟ

ਉਥੇ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਹਨ। ਕਾਂਗਰਸ ਸਰਕਾਰ ਵੇਲੇ ਲੋਕਾਂ ਨੂੰ ਇਨਸਾਫ਼ ਮਿਲਦਾ ਸੀ ਪਰ ਅੱਜ ਸ਼ਹਿਰਾਂ ਵਿੱਚ ਲੋਕਾਂ ਅਤੇ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਪੰਜਾਬ ਦੇ ਵਪਾਰੀਆਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੁਲਸ ਕਿਸੇ ਦੀ ਨਹੀਂ ਸੁਣ ਰਹੀ। ਚੰਨੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਬੇਹੱਦ ਨਸ਼ਾ ਵੀ ਵਿੱਕ ਰਿਹਾ ਹੈ।


ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ, ਸਕੂਲ/ਕਾਲਜ ਤੇ ਇਹ ਦੁਕਾਨਾਂ ਰਹਿਣਗੀਆਂ ਬੰਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News