ਲੋਕਾਂ ਦੀ ਸਹੂਲਤ ਲਈ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਮੰਗ

Tuesday, Nov 19, 2024 - 04:52 PM (IST)

ਲੋਕਾਂ ਦੀ ਸਹੂਲਤ ਲਈ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਮੰਗ

ਤਲਵੰਡੀ ਭਾਈ (ਪਾਲ) : ਪਿਛਲੇ ਕੁੱਝ ਸਮੇਂ ਤੋਂ ਸਥਾਨਕ ਸ਼ਹਿਰ 'ਚ ਨਵੇਂ ਰਾਸ਼ਨ ਕਾਰਡ ਨਾ ਬਣਨ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਪੇਸ਼ ਆ ਰਹੀ ਹੈ। ਸ਼ਹਿਰ ਦੇ 13 ਵਾਰਡਾਂ ’ਚੋਂ ਵੱਖ-ਵੱਖ ਲੋਕਾਂ ਨੇ ਇਸ ਸਮੱਸਿਆ ਸਬੰਧੀ ਦੱਸਿਆ ਕਿ ਰਾਸ਼ਨ ਕਾਰਡ ਦੀ ਰਾਸ਼ਨ ਲੈਣ ਤੋਂ ਇਲਾਵਾ ਪਾਸਪੋਰਟ ਬਣਵਾਉਣ, ਬੈਂਕ ਖ਼ਾਤਾ ਖੁੱਲ੍ਹਵਾਉਣ, ਵੋਟ ਬਣਵਾਉਣ ਸਮੇਤ ਹੋਰ ਵੀ ਸਰਕਾਰੀ ਕੰਮਾਂ ਸਮੇਂ ਬਹੁਤ ਹੀ ਲੋੜ ਪੈਂਦੀ ਹੈ।

ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਦੇ ਰਾਸ਼ਨ ਕਾਰਡ ਜਲਦੀ ਬਣਾ ਕੇ ਦਿੱਤੇ ਜਾਣ, ਤਾਂ ਜੋ ਲੋੜ ਵੇਲੇ ਲੋਕ ਇਨ੍ਹਾਂ ਦੀ ਵਰਤੋਂ ਕਰ ਕੇ ਆਪਣੀ ਲੋੜ ਪੂਰੀ ਕਰ ਸਕਣ।


author

Babita

Content Editor

Related News