ਪੰਜਾਬ ਦੇ ਫਾਇਰ ਅਫਸਰਾਂ ਨੇ ਕੀਤੀ ਲੋਕਲ ਬਾਡੀਜ਼ ਮੰਤਰੀ ਨਾਲ ਮੁਲਾਕਾਤ

Tuesday, Nov 12, 2024 - 10:32 AM (IST)

ਪੰਜਾਬ ਦੇ ਫਾਇਰ ਅਫਸਰਾਂ ਨੇ ਕੀਤੀ ਲੋਕਲ ਬਾਡੀਜ਼ ਮੰਤਰੀ ਨਾਲ ਮੁਲਾਕਾਤ

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਦੀਆਂ ਵੱਖ-ਵੱਖ ਨਗਰ ਨਿਗਮਾਂ ’ਚ ਤਾਇਨਾਤ ਫਾਇਰ ਅਫਸਰਾਂ ਨੇ ਪੰਜਾਬ ਦੇ ਨਵੇਂ ਬਣੇ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਨਾਲ ਮੁਲਾਕਾਤ ਕੀਤੀ। ਸਮੁੱਚੇ ਅਫਸਰਾਂ ਵੱਲੋਂ ਮੰਤਰੀ ਨੂੰ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਬ-ਫਾਇਰ ਅਫਸਰ ਲਵਕੁਸ਼, ਚਰਨਜੀਤ ਸਿੰਘ, ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ, ਸੰਦੀਪ ਕੁਮਾਰ, ਦਿਲਬਾਗ ਸਿੰਘ, ਗੁਰਚਰਨ ਸਿੰਘ ਅਤੇ ਰਾਜਨ ਸੂਦ ਹਾਜ਼ਰ ਸਨ। ਫਾਇਰ ਅਫਸਰਾਂ ਨੇ ਲੋਕਲ ਬਾਡੀ ਮੰਤਰੀ ਨੇ ਡਾ. ਰਵਜੋਤ ਸਿੰਘ ਨੂੰ ਵਧਾਈ ਦਿੱਤੀ ਅਤੇ ਨਗਰ ਨਿਗਮਾਂ ’ਚ ਫਾਇਰ ਬ੍ਰਿਗੇਡ ਸ਼ਾਖਾ ਦੇ ਕੰਮਕਾਰ ਬਾਰੇ ਜਾਣਕਾਰੀ ਦਿੱਤੀ। ਸਬ-ਫਾਇਰ ਅਫਸਰ ਨੇ ਕਿਹਾ ਕਿ ਨਗਰ ਨਿਗਮਾਂ ਦੇ ਫਾਇਰ ਬ੍ਰਿਗੇਡ ਵੱਲੋਂ ਪੰਜਾਬ ’ਚ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਸਮੁੱਚੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਅਧਿਕਾਰੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੇ ਜਾਨਮਾਲ ਦੀ ਰਾਖੀ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਸਮੇਂ ਕਈ ਵਾਰ ਫਾਇਰ ਅਧਿਕਾਰੀ ਅਤੇ ਫਾਇਰ ਕਰਮਚਾਰੀ ਆਪਣੀ ਜਾਨ ਵੀ ਜ਼ੋਖਮ ’ਚ ਪਾ ਲੈਂਦੇ ਹਨ ਪਰ ਲੋਕਾਂ ਦੀ ਜਾਨ-ਮਾਲ ਦੀ ਰੱਖਵਾਲੀ ਹਰ ਹਾਲ ’ਚ ਕਰਦੇ ਹਨ। ਜੀਰੀ, ਕਣਕ ਅਤੇ ਦੀਵਾਲੀ ਦੇ ਸੀਜ਼ਨ ਦੌਰਾਨ ਫਾਇਰ ਕਰਮਚਾਰੀ ਆਪਣੀਆਂ ਛੁੱਟੀਆਂ ਰੱਦ ਕਰ ਕੇ ਪੰਜਾਬ ਦੇ ਲੋਕਾਂ ’ਚ ਸੇਵਾ ’ਚ ਡਟਦੇ ਹਨ। ਇਸ ਮੌਕੇ ਫਾਇਰ ਅਫਸਰਾਂ ਨੇ ਫਾਇਰ ਬ੍ਰਿਗੇਡ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਸਮੁੱਚੇ ਫਾਇਰ ਅਫਸਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਡਾ. ਰਵਜੋਤ ਸਿੰਘ ਦੇ ਹੱਥ ਲੋਕਲ ਬਾਡੀ ਵਿਭਾਗ ਦੀ ਕਮਾਂਡ ਆਈ ਹੈ, ਜਿਸ ਨਾਲ ਸ਼ਹਿਰਾਂ ਦਾ ਵਿਕਾਸ ਤੇਜ਼ ਹੋਵੇਗਾ। ਫਾਇਰ ਅਫਸਰਾਂ ਨੇ ਪੰਜਾਬ ’ਚ ਫਾਇਰ ਬ੍ਰਿਗੇਡ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਵੀ ਮੰਤਰੀ ਸਾਹਬ ਨੂੰ ਦੱਸੇ।


author

Gurminder Singh

Content Editor

Related News