ਅਣਪਛਾਤੇ ਵਾਹਨ ਦੀ ਟੱਕਰ ''ਚ ਮੋਟਰਸਾਈਕਲ ਸਵਾਰ ਪਤੀ ਦੀ ਮੌਤ, ਪਤਨੀ ਜ਼ਖਮੀ

Friday, Jul 19, 2024 - 06:34 PM (IST)

ਅਣਪਛਾਤੇ ਵਾਹਨ ਦੀ ਟੱਕਰ ''ਚ ਮੋਟਰਸਾਈਕਲ ਸਵਾਰ ਪਤੀ ਦੀ ਮੌਤ, ਪਤਨੀ ਜ਼ਖਮੀ

ਸੁਲਤਾਨਪੁਰ : ਸੁਲਤਾਨਪੁਰ ਜ਼ਿਲ੍ਹੇ ਦੇ ਮੋਤੀਗਰਪੁਰ ਥਾਣਾ ਇਲਾਕੇ ਵਿਚ ਲਖਨਊ-ਬੱਲੀਆ ਰਾਸ਼ਟਰੀ ਰਾਜਮਾਰਗ 'ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤੀ ਦੀ ਮੌਤ ਹੋ ਗਈ, ਜਦਕਿ ਇਸ ਦੌਰਾਨ ਪਤਨੀ ਜ਼ਖਮੀ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੁਲਸ ਮੁਤਾਬਕ ਸ਼ੁੱਕਰਵਾਰ ਨੂੰ ਕੋਤਵਾਲੀ ਕਾਦੀਪੁਰ ਖੇਤਰ ਦੇ ਪਿੰਡ ਨਰੋਤਮਪੁਰ ਤ੍ਰਿਲੋਕਪੁਰ ਨੇਵਾਦਾ ਦਾ ਰਹਿਣ ਵਾਲਾ ਰਾਮਜੀਤ ਵਰਮਾ (45) ਆਪਣੀ ਪਤਨੀ ਸੁਨੀਤਾ (40) ਨਾਲ ਲਖਨਊ-ਬੱਲੀਆ ਹਾਈਵੇਅ 'ਤੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਸੁਲਤਾਨਪੁਰ ਕਾਲਾ ਪਿੰਡ ਨੇੜੇ ਹਾਦਸਾ ਹੋ ਗਿਆ। ਥਾਣਾ ਮੋਤੀਗੜ੍ਹ ਦੇ ਏਰੀਆ ਵਿੱਚ ਦੂਜੇ ਪਾਸੇ ਤੋਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਇੰਚਾਰਜ ਮੋਤੀਗਰਪੁਰ ਗਿਆਨਚੰਦ ਸ਼ੁਕਲਾ ਨੇ ਦੱਸਿਆ ਕਿ ਜ਼ਖਮੀ ਪਤੀ-ਪਤਨੀ ਨੂੰ ਇਲਾਜ ਲਈ ਮੈਡੀਕਲ ਕਾਲਜ ਸੁਲਤਾਨਪੁਰ ਭੇਜਿਆ ਗਿਆ, ਜਿੱਥੇ ਪਤੀ ਦੀ ਮੌਤ ਹੋ ਗਈ। ਪਤਨੀ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।


author

Baljit Singh

Content Editor

Related News