ਕੁੱਤੇ ਪਿੱਛੇ ''ਹੈਵਾਨ'' ਬਣ ਗਿਆ ਨੌਜਵਾਨ ! ਮਾਂ ਨੇ ਨਾ ਦਿੱਤੇ ਪੈਸੇ ਤਾਂ ਹਥੌੜਾ ਚੁੱਕ...
Friday, Apr 18, 2025 - 04:01 PM (IST)

ਰਾਏਪੁਰ- ਛੱਤੀਸਗੜ੍ਹ ਦੇ ਰਾਏਪੁਰ ਸ਼ਹਿਰ ਦੇ ਬਾਹਰੀ ਇਲਾਕੇ 'ਚ ਸ਼ੁੱਕਰਵਾਰ ਨੂੰ ਇਕ 45 ਸਾਲਾ ਵਿਅਕਤੀ ਨੇ ਕੁੱਤਾ ਖਰੀਦਣ ਲਈ ਪੈਸੇ ਦੇਣ ਤੋਂ ਮਨ੍ਹਾਂ ਕਰਨ 'ਤੇ ਆਪਣੀ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਉਸ ਵਿਅਕਤੀ ਨੇ ਆਪਣੀ ਪਤਨੀ 'ਤੇ ਵੀ ਹਮਲਾ ਕਰ ਦਿੱਤਾ। ਉਰਲਾ ਥਾਣੇ ਦੇ ਐੱਸਐੱਚਓ ਬੀਐੱਲ ਚੰਦਰਾਕਰ ਨੇ ਦੱਸਿਆ ਕਿ ਇਹ ਘਟਨਾ ਉਰਲਾ ਥਾਣਾ ਖੇਤਰ ਦੇ ਅਧੀਨ ਨਾਗੇਸ਼ਵਰ ਨਗਰ 'ਚ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ ਕਿ ਦੋਸ਼ੀ ਪ੍ਰਦੀਪ ਦੇਵਾਂਗਨ ਨੇ ਆਪਣੀ ਮਾਂ ਗਣੇਸ਼ੀ (70) ਤੋਂ ਕੁੱਤਾ ਖਰੀਦਣ ਲਈ 200 ਰੁਪਏ ਮੰਗੇ ਸਨ। ਚੰਦਰਕਰ ਨੇ ਦੱਸਿਆ ਕਿ ਪ੍ਰਦੀਪ ਇਕ ਜਰਮਨ ਸ਼ੈਫਰਡ ਕੁੱਤਾ ਖਰੀਦਣਾ ਚਾਹੁੰਦਾ ਸੀ, ਜੋ ਉਸ ਨੂੰ 800 ਰੁਪਏ 'ਚ ਮਿਲ ਰਿਹਾ ਸੀ। ਪ੍ਰਦੀਪ ਕੋਲ 600 ਰੁਪਏ ਸਨ ਅਤੇ ਉਸ ਨੇ ਆਪਣੀ ਮਾਂ ਤੋਂ 200 ਰੁਪਏ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : CM ਨੇ 'ਗੁੱਡ ਫ੍ਰਾਈਡੇ' 'ਤੇ ਦਿੱਤਾ ਵੱਡਾ ਤੋਹਫ਼ਾ ; 30 ਕਰੋੜ ਰੁਪਏ ਦੇ ਮਾਣਭੱਤੇ ਨੂੰ ਦਿੱਤੀ ਮਨਜ਼ੂਰੀ
ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਪ੍ਰਦੀਪ ਨੇ ਹਥੌੜੇ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੀ ਪਤਨੀ ਰਾਮੇਸ਼ਵਰੀ 'ਤੇ ਵੀ ਹਮਲਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਪ੍ਰਦੀਪ ਈ-ਰਿਕਸ਼ਾ ਚਲਾਉਂਦਾ ਹੈ ਅਤੇ ਉਸ ਦੇ 2 ਬੇਟੇ ਅਤੇ ਇਕ ਬੇਟੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜਦੋਂ ਪ੍ਰਦੀਪ ਦੇ 15 ਸਾਲਾ ਬੇਟੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਤਾਂ ਪ੍ਰਦੀਪ ਮੌਕੇ 'ਤੇ ਫਰਾਰ ਹੋ ਗਿਆ। ਬਾਅਦ 'ਚ ਬੇਟੇ ਨੇ ਗੁਆਂਢੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਉਦੋਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਔਰਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਗਣੇਸ਼ੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਾਮੇਸ਼ਵਰੀ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਪ੍ਰਦੀਪ ਨੂੰ ਫੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਸੈਲਫ਼ੀ ਨਾਲ ਲੱਗੇਗੀ ਡਾਕਟਰਾਂ ਦੀ ਹਾਜ਼ਰੀ, ਲੋਕੇਸ਼ਨ ਦੱਸਣਾ ਵੀ ਜ਼ਰੂਰੀ, ਕੀਤੀ ਉਲੰਘਣਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8