ਮਾਂ-ਪਿਓ ਦਾ ਸਨਸਨੀਖੇਜ਼ ਕਾਰਾ ! ਕਲੇਜੇ ਦੇ ਟੁਕੜੇ ਨੂੰ ਪੁਲ ''ਤੇ ਛੱਡ ਖ਼ੁਦ ਨਦੀ ''ਚ ਮਾਰ''ਤੀ ਛਾਲ

Tuesday, Aug 12, 2025 - 11:19 AM (IST)

ਮਾਂ-ਪਿਓ ਦਾ ਸਨਸਨੀਖੇਜ਼ ਕਾਰਾ ! ਕਲੇਜੇ ਦੇ ਟੁਕੜੇ ਨੂੰ ਪੁਲ ''ਤੇ ਛੱਡ ਖ਼ੁਦ ਨਦੀ ''ਚ ਮਾਰ''ਤੀ ਛਾਲ

ਬੜਵਾਨੀ- ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ 'ਚ ਤਿੰਨ ਮਹੀਨੇ ਦੇ ਬੱਚੇ ਨੂੰ ਪੁਲ 'ਤੇ ਛੱਡ ਕੇ ਇਕ ਮੁੰਡੇ-ਕੁੜੀ ਨੇ ਨਰਮਦਾ ਨਦੀ 'ਚ ਛਾਲ ਮਾਰ ਦਿੱਤੀ। ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 5 ਕਿਲੋਮੀਟਰ ਦੂਰ ਛੋਟੀ ਕਸਰਾਵਦ ਸਥਿਤ ਨਰਮਦਾ ਨਦੀ ਦੇ ਪੁਲ ਤੋਂ ਸੋਮਵਾਰ ਦੇਰ ਰਾਤ ਇਕ ਮੁੰਡੇਅਤੇ ਕੁੜੀ ਨੇ ਨਦੀ 'ਚ ਛਾਲ ਮਾਰ ਦਿੱਤੀ। ਦੋਵਾਂ ਨੇ ਇਸ ਤੋਂ ਪਹਿਲਾਂ ਕਰੀਬ 3 ਮਹੀਨੇ ਦੇ ਬੱਚੇ ਨੂੰ ਪੁਲ 'ਤੇ ਛੱਡ ਦਿੱਤਾ। 

ਬੜਵਾਨੀ ਕੋਤਵਾਲੀ ਇੰਚਾਰਜ ਦਿਨੇਸ਼ ਕੁਸ਼ਵਾਹਾ ਨੇ ਦੱਸਿਆ ਕਿ ਪੁਲ 'ਤੇ ਮਿਲੇ ਬੱਚੇ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਚਸ਼ਮਦੀਦਾਂ ਅਤੇ ਫਿਲਟਰ ਪਲਾਂਟ 'ਤੇ ਤਾਇਨਾਤ ਕਰਮਚਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਮੁੰਡੇ ਅਤੇ ਕੁੜੀ ਨੇ ਉਸ ਬੱਚੇ ਨੂੰ ਛੱਡ ਕੇ ਨਦੀ 'ਚ ਛਾਲ ਮਾਰ ਦਿੱਤੀ। ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਦੋਵੇਂ ਪਤੀ-ਪਤਨੀ ਹਨ ਜਾਂ ਨਹੀਂ। ਜ਼ਿਲ੍ਹਾ ਹਸਪਤਾਲ ਦੇ ਸ਼ਿਸ਼ੂ ਰੋਗ ਮਾਹਿਰ ਡਾ. ਉਮੇਸ਼ ਨੇ ਦੱਸਿਆ ਕਿ ਫਿਲਹਾਲ ਬੱਚਾ ਸਿਹਤਮੰਦ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News