ਨਿੱਤ ਦੇ ਕਲੇਸ਼ ਤੋਂ ਤੰਗ ਆਈ ਜਨਾਨੀ ਨੇ ਮਾਰ''ਤੀ ਆਪਣੀ ਔਲਾਦ ! ਫ਼ਿਰ ਜੋ ਕੀਤਾ...

Monday, Feb 02, 2026 - 12:46 PM (IST)

ਨਿੱਤ ਦੇ ਕਲੇਸ਼ ਤੋਂ ਤੰਗ ਆਈ ਜਨਾਨੀ ਨੇ ਮਾਰ''ਤੀ ਆਪਣੀ ਔਲਾਦ ! ਫ਼ਿਰ ਜੋ ਕੀਤਾ...

ਨੈਸ਼ਨਲ ਡੈਸਕ- ਕਰਨਾਟਕ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬਾਗਲਕੋਟ ਜ਼ਿਲ੍ਹੇ ਵਿੱਚ ਇੱਕ 28 ਸਾਲਾ ਔਰਤ ਨੇ ਘਰੇਲੂ ਵਿਵਾਦ ਤੋਂ ਪਰੇਸ਼ਾਨ ਹੋ ਕੇ ਆਪਣੇ 3 ਮਾਸੂਮ ਬੱਚਿਆਂ ਨੂੰ ਕਥਿਤ ਤੌਰ 'ਤੇ ਫਾਹਾ ਲਾ ਕੇ ਮਾਰ ਦਿੱਤਾ ਅਤੇ ਫਿਰ ਖੁਦ ਵੀ ਜ਼ਹਿਰ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਨੂੰ ਬਾਦਾਮੀ ਤਾਲੁਕ ਦੇ ਹੀਰੇਮੁੱਚਲਗੁੱਡਾ ਪਿੰਡ ਵਿੱਚ ਵਾਪਰੀ। ਮ੍ਰਿਤਕ ਬੱਚਿਆਂ ਦੀ ਪਛਾਣ ਸਮ੍ਰਿਧੀ ਗੌਦਰ (5 ਸਾਲ), ਪ੍ਰੀਤਮ ਗੌਦਰ (4 ਸਾਲ) ਅਤੇ ਸੁਕਸ਼ਿਤ ਗੌਦਰ (2 ਸਾਲ) ਵਜੋਂ ਹੋਈ ਹੈ। ਬੱਚਿਆਂ ਨੂੰ ਮਾਰਨ ਤੋਂ ਬਾਅਦ ਬੱਚਿਆਂ ਦੀ ਮਾਂ ਹਨੁਮੰਤ ਗੌਦਰ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਵਕਤ ਰਹਿੰਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ, ਔਰਤ ਦਾ ਆਪਣੀ ਸੱਸ ਅਤੇ ਪਤੀ ਨਾਲ ਲਗਾਤਾਰ ਝਗੜਾ ਰਹਿੰਦਾ ਸੀ। ਰੋਜ਼ਾਨਾ ਦੇ ਇਨ੍ਹਾਂ ਝਗੜਿਆਂ ਤੋਂ ਤੰਗ ਆ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News