ਮਾਝੀ ਲੜਕੀ ਬਹਿਨ ਯੋਜਨਾ ਤਹਿਤ 80 ਲੱਖ ਤੋਂ ਵੱਧ ਔਰਤਾਂ ਨੂੰ ਮਿਲਿਆ ਲਾਭ

Thursday, Aug 15, 2024 - 11:31 PM (IST)

ਮਾਝੀ ਲੜਕੀ ਬਹਿਨ ਯੋਜਨਾ ਤਹਿਤ 80 ਲੱਖ ਤੋਂ ਵੱਧ ਔਰਤਾਂ ਨੂੰ ਮਿਲਿਆ ਲਾਭ

ਮੁੰਬਈ - ਮਹਾਰਾਸ਼ਟਰ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਦਿਤੀ ਤਟਕਰੇ ਨੇ ਵੀਰਵਾਰ ਨੂੰ ਕਿਹਾ ਕਿ 14 ਅਗਸਤ ਤੱਕ ਸੂਬੇ 'ਚ 1.62 ਕਰੋੜ ਤੋਂ ਵੱਧ ਔਰਤਾਂ ਨੇ 'ਮੁੱਖ ਮੰਤਰੀ ਮਾਝੀ ਲੜਕੀ ਬਹਿਨ' ਯੋਜਨਾ ਲਈ ਰਜਿਸਟਰੇਸ਼ਨ ਕਰਵਾਈ ਹੈ, ਜਿਨ੍ਹਾਂ 'ਚੋਂ ਹੁਣ ਤੱਕ 80 ਲੱਖ ਤੋਂ ਵੱਧ ਔਰਤਾਂ ਨੂੰ ਫਾਇਦਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ''ਮਾਝੀ ਲੜਕੀ ਬਹਿਨ'' ਸਕੀਮ ਦੀ ਪਹਿਲੀ ਕਿਸ਼ਤ ਦਾ ਲਾਭ ਵੰਡਣ ਦੀ ਪ੍ਰਕਿਰਿਆ 14 ਅਗਸਤ ਤੋਂ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ ਸੂਬੇ ਦੀਆਂ 80 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਦੋ ਮਹੀਨਿਆਂ ਦੌਰਾਨ 3,000 ਰੁਪਏ ਜਮ੍ਹਾ ਕਰਵਾਏ ਜਾ ਚੁੱਕੇ ਹਨ। ਬਾਕੀ ਯੋਗ ਔਰਤਾਂ ਨੂੰ 17 ਅਗਸਤ ਤੱਕ ਇਹ ਲਾਭ ਮਿਲੇਗਾ। ਤਟਕਰੇ ਨੇ ਕਿਹਾ ਕਿ ਆਰਥਿਕ ਸੁਤੰਤਰਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਔਰਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


author

Inder Prajapati

Content Editor

Related News