ਸਾਲ 2022 ’ਚ ਵਾਪਰੇ 4.61 ਲੱਖ ਤੋਂ ਵੱਧ ਸੜਕ ਹਾਦਸੇ, ਗਈ 1.68 ਲੱਖ ਲੋਕਾਂ ਦੀ ਜਾਨ
Wednesday, Nov 01, 2023 - 03:14 PM (IST)
ਨਵੀਂ ਦਿੱਲੀ (ਭਾਸ਼ਾ)- ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੀ ਇਕ ਰਿਪੋਰਟ ਮੁਤਾਬਕ ਸਾਲ 2022 ਵਿਚ ਕੁੱਲ 4,61,312 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿਚ 1,68,491 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ 4,43,366 ਲੋਕ ਜ਼ਖਮੀ ਹੋਏ ਸਨ। ਮੰਤਰਾਲਾ ਵੱਲੋਂ ਜਾਰੀ ‘ਭਾਰਤ ਵਿਚ ਸੜਕ ਹਾਦਸਿਆਂ-2022’ ਸਿਰਲੇਖ ਵਾਲੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲਾਨਾ ਆਧਾਰ 'ਤੇ ਸੜਕ ਹਾਦਸਿਆਂ ਦੀ ਗਿਣਤੀ 11.9 ਫੀਸਦੀ ਵਧੀ ਹੈ ਅਤੇ ਇਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 9.4 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸਾ, ਬੋਲੈਰੋ ਜੀਪ ਦਰੱਖਤ ਨਾਲ ਟਕਰਾਉਣ ਕਾਰਨ ਬੱਚੇ ਸਮੇਤ 5 ਲੋਕਾਂ ਦੀ ਮੌਤ
ਹਾਦਸਿਆਂ ’ਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ’ਚ 15.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਰਿਪੋਰਟ ਮੁਤਾਬਕ, 2022 ’ਚ ਦੇਸ਼ ’ਚ ਹੋਏ ਕੁੱਲ ਸੜਕ ਹਾਦਸਿਆਂ ’ਚੋਂ 1,51,997 ਭਾਵ 32.9 ਫੀਸਦੀ ਹਾਦਸੇ ਐਕਸਪ੍ਰੈਸਵੇਅ ਅਤੇ ਨੈਸ਼ਨਲ ਹਾਈਵੇਅ ’ਤੇ ਹੋਏ। ਜਦੋਂ ਕਿ 1,06,682 ਭਾਵ ਕਿ 23.1 ਫੀਸਦੀ ਹਾਦਸੇ ਰਾਜ ਮਾਰਗਾਂ ’ਤੇ ਵਾਪਰੇ ਜਦਕਿ 2,02,633 ਭਾਵ 43.9 ਫੀਸਦੀ ਹਾਦਸੇ ਹੋਰ ਸੜਕਾਂ ’ਤੇ ਹੋਏ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੀ ਇਹ ਸਾਲਾਨਾ ਰਿਪੋਰਟ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਸ ਵਿਭਾਗਾਂ ਤੋਂ ਪ੍ਰਾਪਤ ਡਾਟਾ/ਜਾਣਕਾਰੀ ’ਤੇ ਆਧਾਰਿਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8