ਮੁੰਬਈ ਏਅਰਪੋਰਟ 'ਤੇ ਅਚਾਨਕ ਜਹਾਜ਼ 'ਚੋਂ ਉਤਾਰ ਦਿੱਤੇ 300 ਤੋਂ ਵਧੇਰੇ ਯਾਤਰੀ, ਮਚੀ ਹਫੜਾ-ਦਫੜੀ
Friday, May 26, 2023 - 03:08 PM (IST)
ਮੁੰਬਈ- ਮਹਾਰਾਸ਼ਟਰਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੁੰਬਈ ਏਅਰਪੋਰਟ 'ਤੇ ਕਰੀਬ 300 ਤੋਂ ਵੱਧ ਯਾਤਰੀ ਵੀਰਵਾਰ ਰਾਤ ਦੇ ਫਸੇ ਹੋਏ ਹਨ। ਦਰਅਸਲ, ਇਥੇ ਇਕ ਫਲਾਈਟ 'ਚ ਤਕਨੀਕੀ ਖ਼ਰਾਬੀ ਆਈ ਹੈ। ਇਸ ਜਹਾਜ਼ ਨੇ ਰਾਤ ਦੇ ਸਾਢੇ 11 ਵਜੇ ਮੁੰਬਈ ਤੋਂ ਵਿਅਤਨਾਮ ਲਈ ਉਡਾਣ ਭਰਨੀ ਸੀ ਪਰ ਬਾਅਦ 'ਚ ਤਕਨੀਕੀ ਖ਼ਰਾਬੀ ਦੇ ਚਲਦੇ ਯਾਤਰੀਆਂ ਨੂੰ ਫਲਾਈਟ 'ਚੋਂ ਹੇਠਾਂ ਉਤਾਰ ਦਿੱਤਾ ਗਿਆ। ਫਿਲਹਾਲ ਏਅਰਪੋਰਟ 'ਤੇ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ– ਅੰਗਰੇਜ਼ਾਂ ਤੋਂ ਸੱਤਾ ਹਾਸਲ ਕਰਨ ਦਾ ਪ੍ਰਤੀਕ ਹੈ ‘ਸੇਂਗੋਲ’, ਨਵੇਂ ਸੰਸਦ ਭਵਨ ’ਚ ਹੋਵੇਗਾ ਸਥਾਪਿਤ
ਮਿਲੀ ਜਾਣਕਾਰੀ ਮੁਤਾਬਕ, ਮੁੰਬਈ ਏਅਰਪੋਰਟ 'ਤੇ VIETJET ਏਅਰ ਦੀ ਫਲਾਈਟ 'ਚ ਤਕਨੀਕੀ ਖ਼ਰਾਬੀ ਆਉਣ ਦੇ ਚਲਦੇ 300 ਯਾਤਰੀ ਰਾਤ ਦੇ ਹੀ ਏਅਰਪੋਰਟ 'ਤੇ ਫਸੇ ਹੋਏ ਹਨ। ਦਰਅਸਲ ਇਹ ਜਹਾਜ਼ ਉੱਡਣ ਹੀ ਵਾਲਾ ਸੀ। ਯਾਤਰੀਆਂ ਨੂੰ ਵੀ ਜਹਾਜ਼ ਦੇ ਅੰਦਰ ਬਿਠਾ ਲਿਆ ਗਿਆ ਸੀ ਪਰ ਜਹਾਜ਼ 'ਚ ਕਿਸੇ ਤਕਨੀਕੀ ਖ਼ਰਾਬੀ ਦਾ ਪਤਾ ਲੱਗਾ ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਤੁਰੰਤ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ ਗਿਆ। ਯਾਤਰੀਆਂ 'ਚ ਕਈ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਯਾਤਰੀਆਂ ਦੇ ਹੰਗਾਮੇ ਕਾਰਨ ਕੁਝ ਦੇਰ ਲਈ ਏਅਰਪੋਰਟ 'ਤੇ ਅਫੜਾ-ਦਫੜੀ ਦੀ ਸਥਿਤੀ ਬਣੀ ਰਹੀ।
ਇਹ ਵੀ ਪੜ੍ਹੋ– BSNL ਗਾਹਕਾਂ ਲਈ ਅਹਿਮ ਖ਼ਬਰ, 2 ਹਫ਼ਤਿਆਂ ’ਚ ਕੰਪਨੀ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਹੀ ਦਿੱਲੀ 'ਚ ਏਅਰ ਇੰਡੀਆ ਦੇ ਦਿੱਲੀ ਤੋਂ ਬੈਂਕਾਕ ਜਾਣ ਵਾਲੇ ਇਹ ਜਹਾਜ਼ 'ਚ ਆਈ ਖ਼ਰਾਬੀ ਦਾ ਹਰਜਾਨਾ ਕਰੀਬ 300 ਯਾਤਰੀਆਂ ਨੂੰ ਭਗਤਨਾ ਪਿਆ। ਯਾਤਰੀਆਂ ਨੂੰ ਕਰੀਬ ਸਾਢੇ 7 ਘੰਟਿਆਂ ਤਕ ਜਹਾਜ਼ ਦੇ ਅੰਦਰ ਹੀ ਕੈਦ ਰਹਿਣਾ ਪਿਆ। ਦੋਸ਼ ਹੈ ਕਿ ਇਸ ਦੌਰਾਨ ਖਾਣਾ-ਪੀਣਾ ਤਕ ਯਾਤਰੀਆਂ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ। ਜਦੋਂ ਹਵਾਈ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਤਾਂ ਏਅਰ ਇੰਡੀਆ ਵੱਲੋਂ ਟਵਿਟਰ 'ਤੇ ਸਿਰਫ਼ ਮੁਆਫ਼ੀ ਮੰਗੀ ਗਈ।
ਇਹ ਵੀ ਪੜ੍ਹੋ– ਪਤਨੀ ਨੂੰ ਜੁਏ 'ਚ ਹਾਰ ਗਿਆ ਪਤੀ, ਘਰ ਆ ਕੇ ਬੋਲਿਆ- 'ਮੇਰਾ ਦੋਸਤ ਤੈਨੂੰ ਲੈਣ ਆ ਰਿਹੈ, ਉਸ ਨਾਲ ਚਲੀ ਜਾਣਾ'