ਮੂਸੇਵਾਲਾ ਕਤਲਕਾਂਡ: ਪੁਣੇ ਪੁਲਸ ਨੇ ਸ਼ੂਟਰ ਸੰਤੋਸ਼ ਜਾਧਵ ਨੂੰ ਕੀਤਾ ਗ੍ਰਿਫ਼ਤਾਰ

06/13/2022 9:39:15 AM

ਪੁਣੇ/ਮਹਾਰਾਸ਼ਟਰ (ਏਜੰਸੀ)- ਪੁਣੇ ਪੁਲਸ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਸ਼ੂਟਰ ਸੰਤੋਸ਼ ਜਾਧਵ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਣੇ ਦੇਹਾਤ ਪੁਲਸ ਨੇ ਜਾਧਵ ਦੇ ਇਕ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਮੂਸੇਵਾਲਾ ਕਤਲਕਾਂਡ ਦਾ ਸ਼ੱਕੀ ਹੈ। ਉਨ੍ਹਾਂ ਕਿਹਾ ਕਿ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਕੁਲਵੰਤ ਕੁਮਾਰ ਸਾਰੰਗਲ ਵੱਲੋਂ ਬਾਅਦ ਵਿੱਚ ਪੱਤਰਕਾਰਾਂ ਨੂੰ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਜਾਧਵ ਨੂੰ 2021 ਵਿੱਚ ਪੁਣੇ ਜ਼ਿਲ੍ਹੇ ਦੇ ਮੰਚਰ ਪੁਲਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਹ ਇੱਕ ਸਾਲ ਤੋਂ ਭਗੌੜਾ ਸੀ ਅਤੇ ਮੂਸੇਵਾਲਾ ਕਤਲ ਕੇਸ ਵਿੱਚ ਉਸਦਾ ਅਤੇ ਉਸਦੇ ਇੱਕ ਸਾਥੀ ਨਾਗਨਾਥ ਸੂਰਿਆਵੰਸ਼ੀ ਦਾ ਨਾਮ ਸਾਹਮਣੇ ਆਇਆ ਹੈ। ਪੁਣੇ ਦੇਹਾਤ ਪੁਲਸ ਨੇ ਤਲਾਸ਼ੀ ਮੁਹਿੰਮ ਦੌਰਾਨ 2021 ਦੇ ਕਤਲੇਆਮ ਤੋਂ ਬਾਅਦ ਜਾਧਵ ਨੂੰ ਕਥਿਤ ਤੌਰ 'ਤੇ ਪਨਾਹ ਦੇਣ ਦੇ ਦੋਸ਼ ਵਿੱਚ ਸਿੱਧੇਸ਼ ਕਾਂਬਲੇ ਉਰਫ ਮਹਾਕਾਲ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ। ਮੁੰਬਈ ਪੁਲਸ ਨੇ ਪਟਕਥਾ ਲੇਖਕ ਸਲੀਮ ਖਾਨ ਅਤੇ ਉਸਦੇ ਅਭਿਨੇਤਾ ਪੁੱਤਰ ਸਲਮਾਨ ਖਾਨ ਨੂੰ ਧਮਕੀ ਭਰਿਆ ਪੱਤਰ ਭੇਜਣ ਦੇ ਸਬੰਧ ਵਿਚ ਵੀ ਮਹਾਕਾਲ ਤੋਂ ਪੁੱਛਗਿੱਛ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਪੁਣੇ ਪੁਲਸ ਨੇ ਜਾਧਵ ਦਾ ਪਤਾ ਲਗਾਉਣ ਲਈ ਪਿਛਲੇ ਹਫ਼ਤੇ ਕਈ ਟੀਮਾਂ ਗੁਜਰਾਤ ਅਤੇ ਰਾਜਸਥਾਨ ਭੇਜੀਆਂ ਸਨ।

ਇਹ ਵੀ ਪੜ੍ਹੋ: ਕੈਨੇਡਾ 'ਚ ਹਰ ਸਿਗਰਟ 'ਤੇ ਲਿਖੀ ਜਾਏਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਰਨ ਵਾਲਾ ਬਣੇਗਾ ਪਹਿਲਾ ਦੇਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News