ਮੰਕੀਪਾਕਸ ਨੇ ਦੁਨੀਆ 'ਚ ਮਚਾਈ ਹਲ-ਚਲ, ਜਾਣੋ ਇਸ ਦੇ ਲੱਛਣ ਅਤੇ ਸੰਕੇਤ
Monday, Jul 25, 2022 - 11:56 AM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਤੋਂ ਬਾਅਦ ਹੁਣ ਮੰਕੀਪਾਕਸ ਨੇ ਦੁਨੀਆ ਭਰ 'ਚ ਹਲ-ਚਲ ਮਚਾ ਦਿੱਤੀ ਹੈ। ਭਾਰਤ 'ਚ ਵੀ ਮੰਕੀਪਾਕਸ ਨੇ ਦਸਤਕ ਦੇ ਦਿੱਤੀ ਹੈ। ਭਾਰਤ 'ਚ ਹੁਣ ਤੱਕ ਮੰਕੀਪਾਕਸ ਦੇ 4 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਕੇਰਲ 'ਚ 3 ਅਤੇ ਦਿੱਲੀ 'ਚ ਇਕ ਕੇਸ ਪਾਜ਼ੇਟਿਵ ਮਿਲਿਆ ਹੈ। ਦੱਸਣਯੋਗ ਹੈ ਕਿ ਮੰਕੀਪਾਕਸ ਦਾ ਵਾਇਰਸ ਚਮੜੀ, ਮੂੰਹ, ਅੱਖਾਂ ਅਤੇ ਨੱਕ ਰਾਹੀਂ ਮਨੁੱਖੀ ਸਰੀਰ 'ਚ ਪ੍ਰਵੇਸ਼ ਕਰਦਾ ਹੈ। ਮੰਕੀਪਾਕਸ ਦੇ ਮਾਮਲੇ ਜਿਹੜੇ ਦੇਸ਼ਾਂ 'ਚ ਤੇਜ਼ੀ ਨਾਲ ਪੈਰ ਪਸਾਰ ਰਹੇ ਹਨ, ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤੀ ਜਾ ਰਹੀ ਹੈ।
ਕੀ ਹੈ ਮੰਕੀਪਾਕਸ
ਇਹ ਇਕ ਦੁਰਲੱਭ ਜੇਨੇਟਿਕ ਬੀਮਾਰੀ ਹੈ।
ਜੇਨੇਟਿਕ ਇਨਫੈਕਸ਼ਨ ਉਸ ਨੂੰ ਕਹਿੰਦੇ ਹਨ, ਜੋ ਜਾਨਵਰਾਂ ਤੋਂ ਇਨਸਾਨਾਂ ’ਚ ਆਉਂਦਾ ਹੈ।
ਦੋ ਵੇਰੀਐਂਟ
1. ਵੇਸਟ ਅਫ਼ਰੀਕਨ ਸਟ੍ਰੇਨ
2. ਸੈਂਟਰਲ ਅਫ਼ਰੀਕਨ ਸਟ੍ਰੇਨ
ਇਨਫੈਕਸ਼ਨ ਤੋਂ ਖ਼ਤਰਾ ਕਿਨ੍ਹਾਂ ਨੂੰ
ਇਹ ਬੀਮਾਰੀ ਇਨਫੈਕਟਿਡ ਜਾਨਵਰ ਤੋਂ ਇਨਸਾਨ ’ਚ ਉਸ ਦੇ ਕੱਟਣ ਜਾਂ ਉਸ ਦੇ ਖ਼ੂਨ ਜਾਂ ਹੋਰ ਸਰੀਰਕ ਰਿਸਾਅ ਦੇ ਸਿੱਧੇ ਸੰਪਰਕ ਨਾਲ ਹੁੰਦੀ ਹੈ । ਇਸ ਤੋਂ ਇਲਾਵਾ ਇਨਫੈਕਟਿਡ ਜਾਨਵਰ ਦਾ ਮੀਟ, ਚਮੜੀ ਜਾਂ ਫਰ ਦਾ ਇਸਤੇਮਾਲ ਕਰਨ ਨਾਲ ਵੀ ਇਨਫੈਕਸ਼ਨ ਹੁੰਦੀ ਹੈ।
ਲੱਛਣ
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਅਨੁਸਾਰ ਮੰਕੀਪਾਕਸ ਬੀਮਾਰੀ ਦੇ ਸ਼ੁਰੂਆਤੀ ਲੱਛਣ ਇਸ ਤਰ੍ਹਾਂ ਹਨ।
ਬੁਖਾਰ
ਸਿਰਦਰਦ
ਮਾਸਪੇਸ਼ੀਆਂ ’ਚ ਦਰਦ ਅਤੇ ਥਕਾਵਟ
ਵਿਸ਼ੇਸ਼ ਸੰਕੇਤ
ਇਨਫੈਕਸ਼ਨ ਦੇ ਪਹਿਲੇ ਤੋਂ ਪੰਜਵੇਂ ਦਿਨ ਦੌਰਾਨ ਕਦੇ ਵੀ ਸਕਿਨ ’ਤੇ ਇਕ ਧੱਫੜ ਦਿਖਾਈ ਦਿੰਦਾ ਹੈ। ਆਮ ਤੌਰ ’ਤੇ ਸ਼ੁਰੂਆਤ ਚਿਹਰੇ ਤੋਂ ਹੁੰਦੀ ਹੈ। ਉਸ ਤੋਂ ਬਾਅਦ ਸਰੀਰ ਦੇ ਹੋਰ ਹਿੱਸਿਆਂ ’ਚ ਅਜਿਹਾ ਹੁੰਦਾ ਹੈ। ਧੱਫੜ ਵਾਲੇ ਥਾਂਵਾਂ ’ਤੇ ਜਲਦ ਹੀ ਦਾਣੇ ਨਿਕਲ ਆਉਂਦੇ ਹਨ, ਜੋ ਚਿਕਨਪਾਕਸ ਵਰਗੇ ਦਿਖਾਈ ਦਿੰਦੇ ਹਨ ।