ਕੈਥਲ 'ਚ 500-500 ਦੇ ਨੋਟ ਸੁੱਟੇ ਕੇ ਭੱਜੇ ਬਦਮਾਸ਼

05/03/2020 1:47:33 PM

ਕੈਥਲ-ਦੇਸ਼ ਭਰ ਦੇ ਕਈ ਹਿੱਸਿਆਂ 'ਚ ਕਰੰਸੀ ਨੋਟ ਸੁੱਟ ਕੇ ਕੋਰੋਨਾ ਇਨਫੈਕਸ਼ਨ ਫੈਲਾਉਣ ਦੀ ਕੋਸ਼ਿਸ ਹੋਈ ਹੈ। ਨਵਾਂ ਮਾਮਲਾ ਸ਼ਨੀਵਾਰ ਨੂੰ ਹਰਿਆਣਾ ਦੇ ਕੈਥਲ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਲੋਕ ਆਏ ਅਤੇ 500-500 ਦੇ ਨੋਟ ਸੁੱਟ ਕੇ ਉੱਥੋ ਭੱਜ ਗਏ, ਜਿਸ ਕਾਰਨ ਇਲਾਕੇ 'ਚ ਹਫੜਾ-ਦਫੜੀ ਮੱਚ ਗਈ। ਘਟਨਾ ਕੈਥਲ ਜ਼ਿਲੇ ਦੇ ਕਰਣ ਵਿਹਾਰ ਇਲਾਕੇ ਦੀ ਇਕ ਝੁੱਗੀ ਬਸਤੀ ਦੇ ਨੇੜੇ ਵਾਪਰੀ ਹੈ, ਜੋ ਕਿ ਜੀਂਦ ਬਾਈਪਾਸ ਦੇ ਨੇੜੇ ਹੀ ਹੈ।

ਨੋਟ ਸੁੱਟੇ ਜਾਣ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮੱਚ ਗਈ। ਸਥਾਨਿਕ ਲੋਕਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦਿਆਂ ਹੀ ਸਥਾਨਿਕ ਪੁਲਸ ਅਤੇ ਸਿਹਤ ਅਧਿਕਾਰੀ ਦੀ ਟੀਮ ਮੌਕੇ 'ਤੇ ਪਹੁੰਚੀ। ਘਟਨਾ ਸਥਾਨ ਤੋਂ ਲਗਭਗ 15,000 ਰੁਪਏ ਦੇ ਨੋਟ ਖਿਲਰੇ ਮਿਲੇ ਸੀ। ਸਥਾਨਿਕ ਲੋਕਾਂ ਨੇ ਇਨ੍ਹਾਂ ਨੋਟਾਂ ਦੇ ਉਪਰ ਇੱਟਾਂ ਰੱਖ ਦਿੱਤੀਆਂ ਸੀ। ਐੱਸ.ਐੱਚ.ਓ ਨੰਨ੍ਹੀ ਦੇਵੀ ਨੇ ਦੱਸਿਆ ਕਿ ਨੋਟਾਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਇਕੱਠਾ ਕਰ ਲਿਆ ਹੈ। ਮਾਮਲਾ ਦਰਜ ਕੀਤਾ ਗਿਆ ਫਿਲਹਾਲ ਜਾਂਚ ਜਾਰੀ ਹੈ।


Iqbalkaur

Content Editor

Related News